ਅੰਮ੍ਰਿਤਸਰ— 10 ਸਾਲਾਂ ਤੋਂ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ। ਇਸ ਤੋਂ ਪਹਿਲਾਂ ਕਦੇ 2 ਸਾਲ ਕਾਂਗਰਸ ਅਤੇ ਕਦੇ 2 ਸਾਲ ਅਕਾਲੀ ਦਲ ਦਾ ਇਕ-ਇਕ ਵਾਰ ਕਬਜ਼ਾ ਰਿਹਾ ਹੈ। ਵਿਧਾਨ ਸਭਾ ਹਲਕਾ ਮਜੀਠਾ ਨੂੰ ਹਮੇਸ਼ਾ ਪੰਜਾਬ ਦੀ ਰਾਜਨੀਤੀ ਦੀ ਧੁਰੀ ਸਮਝਿਆ ਜਾਂਦਾ ਰਿਹਾ ਹੈ। ਕਦੇ ਇਹ ਹਲਕਾ ਪ੍ਰਕਾਸ਼ ਸਿੰਘ ਬਾਦਲ ਮਜੀਠਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਇਹ ਹਲਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕਾਰਨ ਪੂਰੇ ਮਾਝੇ ਦੀ ਹੱਬ ਬਣ ਚੁੱਕਿਆ ਹੈ। ਇਸ ਹਲਕੇ 'ਤੇ 8 ਵਾਰ ਅਕਾਲੀ ਦਲ ਅਤੇ 6 ਵਾਰ ਕਾਂਗਰਸ ਦਾ ਕਬਜ਼ਾ ਰਹਿਣ ਦੇ ਬਾਵਜੂਦ ਇਹ ਹਲਕਾ ਅਕਾਲੀ, ਰਾਜਨੀਤੀ 'ਚ ਅਹਿਮ ਰੋਲ ਅਦਾ ਕਰਦਾ ਰਿਹਾ ਹੈ। ਇਸੇ ਕਾਰਨ ਪਿਛਲੇ 10 ਸਾਲਾਂ 'ਚ ਹੋਈਆਂ ਵੱਖ-ਵੱਖ ਚੋਣਾਂ 'ਚ ਅਕਾਲੀ ਦਲ ਭਾਰੀ ਗਿਣਤੀ 'ਚ ਵੋਟਾਂ ਲੈ ਕੇ ਅੱਗੇ ਰਿਹਾ ਹੈ।
ਜਾਤੀ ਸਮੀਕਰਨ
ਐੱਸ. ਸੀ/ਬੀ. ਸੀ- 34 ਫੀਸਦੀ
ਜਾਟ ਸਿੱਖ- 44 ਫੀਸਦੀ
ਕੰਬੋਜ਼- 4 ਫੀਸਦੀ
ਹਿੰਦੂ- 12 ਫੀਸਦੀ
ਹੋਰ- 6 ਫੀਸਦੀ
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1957 |
ਕਾਂਗਰਸ |
ਪ੍ਰਕਾਸ਼ ਕੌਰ |
1962 |
ਕਾਂਗਰਸ |
ਪ੍ਰਕਾਸ਼ ਕੌਰ |
1967 |
ਸ਼ਿਅਦ |
ਸ਼ਸ਼ੀਪਾਲ ਸਿੰਘ |
1969 |
ਸ਼ਿਅਦ |
ਸ਼ਸ਼ੀਪਾਲ ਸਿੰਘ |
1972 |
ਕਾਂਗਰਸ |
ਕ੍ਰਿਪਾਲ ਸਿੰਘ |
1977 |
ਸ਼ਿਅਦ |
ਪ੍ਰਕਾਸ਼ ਸਿੰਘ ਮਜੀਠੀਆ |
1980 |
ਸ਼ਿਅਦ |
ਪ੍ਰਕਾਸ਼ ਸਿੰਘ ਮਜੀਠੀਆ |
1985 |
ਕਾਂਗਰਸ |
ਸੁਰਿੰਦਰ ਪਾਲ ਸਿੰਘ |
1992 |
ਕਾਂਗਰਸ |
ਰਣਜੀਤ ਸਿੰਘ ਵਰਿਆਮ ਨੰਗਲ |
1997 |
ਸ਼ਿਅਦ |
ਪ੍ਰਕਾਸ਼ ਸਿੰਘ ਮਜੀਠੀਆ |
2001 |
ਸ਼ਿਅਦ |
ਰਾਜਮਹਿੰਦਰ ਸਿੰਘ ਮਜੀਠੀਆ |
2002 |
ਕਾਂਗਰਸ |
ਸਵਿੰਦਰ ਸਿੰਘ ਕੱਥੂਨੰਗਲ |
2007 |
ਸ਼ਿਅਦ |
ਬਿਕਰਮ ਸਿੰਘ ਮਜੀਠੀਆ |
2012 |
ਸ਼ਿਅਦ |
ਬਿਕਰਮ ਸਿੰਘ ਮਜੀਠੀਆ |
ਸਿਆਸਤ ਦਾ ਮੁੱਖ ਗੜ੍ਹ ਹੈ ਹਲਕਾ ਸੁਨਾਮ
NEXT STORY