ਪਟਿਆਲਾ (ਰਾਜੇਸ਼) : 2009 ਦੇ ਬਾਅਦ ਹੋਈ ਹਲਕਾਬੰਦੀ ਦੌਰਾਨ ਵਿਧਾਨਸਭਾ ਹਲਕਾ ਪਟਿਆਲਾ ਦਿਹਾਤੀ ਦਾ ਜਨਮ ਹੋਇਆ। ਪਟਿਆਲਾ ਸ਼ਹਿਰ ਦੇ 22 ਵਾਰਡਾਂ ਅਤੇ ਨਾਲ ਲੱਗਦੇ 54 ਪਿੰਡਾ ਨੂੰ ਮਿਲਾ ਕੇ ਇਹ ਵਿਧਾਨ ਸਭਾ ਹਲਕਾ ਬਣਾਇਆ ਗਿਆ । 2012 'ਚ ਇਸ ਹਲਕੇ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆ, ਜਿਸ ਦੌਰਾਨ ਕਾਂਗਰਸ ਦੇ ਬ੍ਰਹਮਾ ਮਹਿੰਦਰ ਵੱਡੇ ਫਰਕ ਨਾਲ ਜੇਤੂ ਰਹੇ ਪਰੰਤੂ ਸਰਕਾਰ ਅਕਾਲੀ-ਭਾਜਪਾ ਬਣ ਜਾਣ ਦੇ ਕਾਰਨ ਇਹ ਵਿਧਾਇਕ ਹੋਣ ਦੇ ਬਾਵਜੂਦ ਕੋਈ ਇਲਾਕੇ ਦੇ ਵਿਕਾਸ ਲਈ ਕੰਮ ਨਾ ਕਰਵਾ ਸਕੇ। ਪਟਿਆਲਾ ਸ਼ਹਿਰ ਦਾ ਹਿੱਸਾ ਹੋਣ ਦੇ ਕਾਰਨ ਇਸ ਸੀਟ 'ਤੇ ਮੋਤੀ ਬਾਗ ਪੈਲਸ ਦਾ ਕਾਫੀ ਅਸਰ ਹੈ।
ਮੁੱਖ ਮੁੱਦਾ
ਇਹ ਹਿੰਦੂ ਵੋਟਰਾਂ ਦੀ ਬਹੁਤਾਤ ਵਾਲੀ ਸ਼ਹਿਰੀ ਸੀਟ ਹੈ। ਪਟਿਆਲਾ ਸ਼ਹਿਰ ਦੇ 22 ਵਾਰਡਾਂ ਅਤੇ ਇਨ੍ਹਾਂ ਵਾਰਡਾਂ ਤੋਂ ਬਾਹਰ ਬਣੀਆਂ ਕਲੋਨੀਆਂ ਅਨ-ਅਪਰੂਵਡ ਹਨ। ਪਟਿਆਲਾ ਸ਼ਹਿਰ ਦੀਆਂ ਗਲੀਆਂ ਤੰਗ ਹੋਣ ਦੇ ਕਾਰਨ ਹੀ ਲੋਕਾਂ ਨੇ ਬਾਹਰ ਜਾ ਕੇ ਘਰ ਬਣਾਏ ਅਤੇ ਹੋਲੀ-ਹੋਲੀ ਕਰਕੇ 100 ਕਲੋਨੀਆਂ ਬਣ ਗਈਆਂ। ਬੇਸ਼ੱਕ ਪਿੱਛਲੇ ਡੇਢ ਮਹੀਨੇ ਦੇ ਦੌਰਾਨ ਇਨ੍ਹਾਂ ਕਾਲੋਨੀਆਂ ਦੀਆਂ ਸੜਕਾਂ ਬਣ ਗਈਆਂ ਹਨ ਪਰ ਸਾਢੇ 9 ਸਾਲ ਤੱਕ ਇਹ ਸੜਕਾਂ ਟੁੱਟੀਆਂ ਹੀ ਰਹੀਆਂ । ਇਸ ਇਲਾਕੇ 'ਚੋਂ ਛੋਟੀ ਨਹਿਰ ਦਾ ਲਾਂਘਾ ਹੈ ਜੋ ਕਿ 80 ਹਜ਼ਾਰ ਅਬਾਦੀ ਨੂੰ ਪ੍ਰਭਾਵਿਤ ਕਰਦੀ ਹੈ। ਜ਼ਿਆਦਾਤਰ ਕਾਲੋਨੀਆਂ ਇਸ ਨਹਿਰ ਦੇ ਆਸਪਾਸ ਹੀ ਬਣੀਆ ਹੋਈਆ ਹਨ ਅਤੇ ਇਹ ਨਹਿਰ ਕੱਚੀ ਅਤੇ ਗੰਦੀ ਹੋਣ ਦੇ ਕਾਰਨ ਇਸ ਨਹਿਰ ਦੇ ਪਾਣੀ ਦਾ ਵਹਾਓ ਜ਼ਿਆਦਾ ਤੇਜ਼ ਨਹੀਂ ਹੈ, ਜਿਸ ਦੇ ਕਾਰਨ ਇਹ ਨਹਿਰ ਹੀ ਇਸ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ।
ਮਾਈਨਿੰਗ ਤਸਕਰੀ ਰਹੇਗਾ ਨਵਾਸ਼ਹਿਰ ਸੀਟ ਦਾ ਮੁੱਖ ਮੁੱਦਾ
NEXT STORY