ਪਠਾਨਕੋਟ(ਸ਼ਾਰਦਾ)— ਸੂਬੇ ਦੇ ਨਵੇਂ ਬਣਾਏ ਜ਼ਿਲਾ ਪਠਾਨਕੋਟ ਦੇ ਅਧੀਨ ਪੈਂਦੇ ਤਿੰਨੋਂ ਚੋਣ ਖੇਤਰ ਯਾਨੀ ਕਿ ਸਾਰੇ ਜ਼ਿਲੇ ਦੀ ਕੁੱਲ ਆਬਾਦੀ 7,20,309 ਅਤੇ 4,53,546 ਵੋਟਰ ਹਨ। ਤਿੰਨੋਂ ਚੋਣ ਖੇਤਰਾਂ 'ਚ ਸਭ ਤੋਂ ਘੱਟ ਵੋਟਰ ਜ਼ਿਲੇ ਦੀ ਸਿਆਸੀ ਧੁਰੀ ਮੰਨੇ ਜਾਣ ਵਾਲੇ ਹਲਕਾ ਪਠਾਨਕੋਟ ਦੇ ਹਨ। ਇਥੇ ਭਾਜਪਾ ਦੇ ਸਾਬਕਾ ਪ੍ਰਦੇਸ਼ ਮੁਖੀ ਰਹੇ ਅਸ਼ਵਨੀ ਸ਼ਰਮਾ ਮੌਜੂਦਾ ਵਿਧਾਇਕ ਹਨ। ਇਸ ਹਲਕੇ ਦੀ ਮੁੱਖ ਸਮੱਸਿਆ ਰੋਜ਼ਗਾਰ ਦੀ ਸਮੱਸਿਆ ਹੈ। ਪਿਛਲੇ ਲੰਬੇ ਸਮੇਂ ਤੋਂ ਰੋਜ਼ਗਾਰ ਦੇ ਮਾਮਲੇ 'ਚ ਸਰਕਾਰਾਂ ਇਸ ਹਲਕੇ ਦੀ ਅਣਦੇਖੀ ਕਰਦੀਆਂ ਆ ਰਹੀਆਂ ਹਨ। ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਇਸ ਹਲਕੇ 'ਚ ਵੱਡੇ ਪੈਮਾਨੇ 'ਤੇ ਇੰਡਸਟਰੀ ਸਥਾਪਤ ਨਹੀਂ ਹੋ ਸਕੀ। ਉਥੇ ਹੀ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਜੋਕਿ ਸਿਰਫ 5 ਕਿਲੋਮੀਟਰ ਅਤੇ ਜੰਮੂ-ਕਸ਼ਮੀਰ ਜੋਕਿ 17 ਕਿਲੋਮੀਟਰ ਦੀ ਦੂਰੀ 'ਤੇ ਲੱਗਦਾ ਹੈ, ਉਸ ਨੂੰ ਕੇਂਦਰ ਤੋਂ ਮਿਲੀ ਹੋਈ ਵਿਸ਼ੇਸ਼ ਉਦਯੋਗਿਕ ਛੋਟ ਦੇ ਚਲਦਿਆਂ ਇਸ ਖੇਤਰ ਦਾ ਜ਼ਿਆਦਤਰ ਵਪਾਰ ਗੁਆਂਢੀ ਸੂਬਿਆਂ 'ਚ ਪਲਾਇਨ ਕਰ ਚੁੱਕਾ ਹੈ।
ਸਿਟੀ ਰੇਲਵੇ ਸਟੇਸ਼ਨ ਤੋਂ ਜ਼ਿਆਦਾਤਰ ਰੇਲ ਗੱਡੀਆਂ ਬਾਹਰੀ ਸਟੇਸ਼ਨ ਪਠਾਨਕੋਟ ਕੈਂਟ 'ਚ ਤਬਦੀਲ ਹੋਣ ਕਰਕੇ ਨਗਰ ਦਾ ਥੋੜ੍ਹਾ ਬਹੁਤਾ ਰਹਿੰਦਾ ਵਪਾਰ ਵੀ ਠੱਪ ਹੋ ਗਿਆ ਹੈ। ਨੇੜੇ-ਨੇੜੇ ਵੱਡੇ ਪੈਮਾਨੇ 'ਤੇ ਕੈਂਟੋਨਮੈਂਟ ਖੇਤਰ, ਫੌਜੀ ਅਸਲਾ ਭੰਡਾਰ ਦੇ ਨਾਲ ਏਅਰਬੇਸ ਸਥਿਤ ਹੈ। ਡਿਫੈਂਸ ਖੇਤਰ ਦੀ ਮਿਆਦ ਵੱਧਣ ਦੇ ਨਾਲ ਸ਼ਹਿਰ ਅੱਗੇ ਵੱਧਣ ਦੀ ਬਜਾਏ ਪਿੱਛੇ ਜਾ ਰਿਹਾ ਹੈ। ਉਥੇ ਹੀ ਨਗਰ ਦੀ ਟ੍ਰੈਫਿਕ ਵਿਵਸਥਾ ਵੀ ਜਗ ਜ਼ਾਹਰ ਹੈ। ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਅਤੇ ਜ਼ਿਲਾ ਬਣਨ ਤੋਂ ਬਾਅਦ ਵੀ ਇਹ ਸਮੱਸਿਆ ਉਥੇ ਦੀ ਉਥੇ ਹੀ ਖੜ੍ਹੀ ਹੈ। ਟ੍ਰੈਫਿਕ ਦੀ ਭਰਮਾਰ ਹੈ ਅਤੇ ਸੜਕਾਂ ਕਬਜ਼ਿਆਂ ਕਾਰਨ ਘੱਟਦੀਆਂ ਜਾ ਰਹੀਆਂ ਹਨ। ਰਹਿੰਦੀ ਕਸਰ ਨਗਰ 'ਚੋਂ ਲੰਘਣ ਵਾਲੀ ਨੈਰੋਗੇਜ ਰੇਲਵੇ ਲਾਈਨ ਨੇ ਪੂਰੀ ਕਰ ਦਿੱਤੀ ਹੈ। ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਅਤੇ ਪਾਲਮ ਵਾਦੀ ਵੱਲ ਆਉਣ-ਜਾਣ ਵਾਲੀਆਂ ਦਰਜ਼ਨਾਂ ਨੈਰੋਗੇਜ ਰੇਲਗੱਡੀਆਂ ਦੇ ਗੁਜ਼ਰਨ ਲਈ ਇਸ ਰੇਲਵੇ ਫਾਟਕ ਨੂੰ ਬੰਦ ਕਰਨਾ ਪੈਂਦਾ ਹੈ, ਜਿਸ ਕਾਰਨ ਨਗਰ ਦੇ ਅੱਧੀ ਦਰਜਨ ਰੇਲਵੇ ਫਾਟਕਾਂ 'ਤੇ ਲੰਬਾ ਜਾਮ ਲੱਗ ਜਾਂਦਾ ਹੈ। ਉਥੇ ਹੀ ਕਰੀਬ 40 ਕਰੋੜ ਦੀ ਲਾਗਤ ਨਾਲ ਬਣੇ ਆਧੁਨਿਕ ਯਾਤਰੀ ਸਹੂਲਤਾਂ ਵਾਲੇ ਸਿਵਲ ਏਅਰ ਪੋਰਟ 'ਤੇ ਲੰਬੇ ਅਰਸਿਆਂ ਤੋਂ ਯਾਤਰੀ ਫਲਾਈਟ ਨਹੀਂ ਉਤਰੀ ਹੈ, ਜਿਸ ਨਾਲ ਮਹੱਤਵਪੂਰਨ ਏਅਰਪੋਰਟ ਵ੍ਹਾਈਟ ਹਾਥੀ ਬਣ ਕੇ ਰਹਿ ਗਿਆ ਹੈ। ਲੋਕਾਂ ਨੂੰ ਇਸ ਦੇ ਫਿਰ ਤੋਂ ਯਾਤਰੀ ਸਹੂਲਤਾਂ ਨਾਲ ਗੁਲਜ਼ਾਰ ਹੋਣ ਦਾ ਇੰਤਜ਼ਾਰ ਹੈ।
ਵਿਧਾਨ ਸਭਾ ਚੱਬੇਵਾਲ ਸੀਟ ਦਾ ਇਤਿਹਾਸ
NEXT STORY