ਫਗਵਾੜਾ, (ਜਲੋਟਾ)— ਫਗਵਾੜਾ 'ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਦੀ ਮੌਤ ਅਤੇ 6 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀ ਦੀ ਪਛਾਣ ਬਲਬੀਰ ਰਾਮ ਪੁੱਤਰ ਜਯਕਰਨ ਵਾਸੀ ਫਗਵਾੜਾ ਵੱਜੋਂ ਹੋਈ ਹੈ। ਪੁਲਸ ਨੇ ਬਲਬੀਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।
ਇਸ ਤੋਂ ਇਲਾਵਾ ਵੱਖ-ਵੱਖ ਸੜਕ ਹਾਦਸਿਆਂ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਪਰਵਿੰਦਰ ਕੌਰ ਪਤਨੀ ਰਤਨ ਕੁਮਾਰ, ਦਵਿੰਦਰ ਕੁਮਾਰ ਪੁੱਤਰ ਰਤਨ ਕੁਮਾਰ, ਰਾਜੀਵ ਸਿੰਘ ਪੁੱਤਰ ਬਾਬੂ ਸਾਹਿਬ, ਜਵਾਲਾ ਪਤਨੀ ਰਾਜੀਵ ਸਿੰਘ ਸਾਰੇ ਵਾਸੀ ਲੁਧਿਆਣਾ, ਗੁਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਤੇ ਇਕ ਹੋਰ ਵਿਅਕਤੀ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਨ੍ਹਾਂ ਹਾਦਸਿਆਂ ਸਬੰਧੀ ਪੁਲਸ ਵੱਲੋਂ ਜਾਂਚ ਜਾਰੀ ਹੈ।
ਬਾਲ ਸੁਰੱਖਿਆ ਅਫਸਰ ਨੇ ਬੱਚੇ ਨੂੰ ਬੰਨ੍ਹ੍ਹਣ ਦੇ ਮਾਮਲੇ 'ਚ ਅਧਿਆਪਕਾਂ ਕੋਲੋਂ ਕੀਤੀ ਪੁੱਛਗਿੱਛ
NEXT STORY