100 ਗ੍ਰਾਮ ਹੈਰੋਇਨ ਤੇ ਚੋਰੀਸ਼ੁਦਾ ਮੋਟਰਸਾਈਕਲ ਸਣੇ ਕਾਬੂ

You Are HerePunjab
Thursday, February 16, 2017-8:28 AM

ਫਗਵਾੜਾ, (ਜਲੋਟਾ)- ਥਾਣਾ ਰਾਵਲਪਿੰਡੀ ਦੀ ਟੀਮ ਨੇ 1 ਦੋਸ਼ੀ ਚੋਰ ਨੂੰ ਟੀ ਪੁਆਇੰਟ ਪਿੰਡ ਜਗਪਾਲਪੁਰ ਦੇ ਨੇੜੇ ਗ੍ਰਿਫਤਾਰ ਕਰ ਕੇ ਉਸਦੇ ਕੋਲੋਂ 100 ਗ੍ਰਾਮ ਨਾਜਾਇਜ਼ ਹੈਰੋਇਨ ਅਤੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ।
ਗੱਲਬਾਤ ਦੇ ਦੌਰਾਨ ਡੀ. ਐੱਸ. ਪੀ. ਦੇਵਦੱਤ ਸ਼ਰਮਾ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਚੋਰ ਦੀ ਪਛਾਣ ਜਬਰਜੰਗ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰਾਣੀਪੁਰ ਦੇ ਰੂਪ 'ਚ ਹੋਈ ਹੈ। ਦੋਸ਼ੀ ਜਬਰਜੰਗ ਤੋਂ ਜੋ ਚੋਰੀਸ਼ੁਦਾ ਮੋਟਰਸਾਈਕਲ ਮਿਲਿਆ ਹੈ ਉਸ ਨੇ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਤੋਂ ਚੋਰੀ ਕੀਤਾ ਹੈ। ਦੋਸ਼ੀ ਇਸ ਤੋਂ ਪਹਿਲਾਂ ਵੀ ਚੋਰੀ ਅਤੇ ਨਾਜਾਇਜ਼ ਨਸ਼ਾ ਆਦਿ ਦੇ ਮਾਮਲਿਆਂ 'ਚ ਸ਼ਾਮਲ ਰਿਹਾ ਹੈ ਅਤੇ ਇਸਦੇ ਖਿਲਾਫ ਪੁਲਸ ਕੇਸ ਦਰਜ ਹੈ। ਦੋਸ਼ੀ ਤੋਂ ਪੁਲਸ ਪੁੱਛਗਿੱਛ ਦਾ ਦੌਰ ਜਾਰੀ ਹੈ। ਇਸ ਨੂੰ ਅਦਾਲਤ 'ਚ ਪੇਸ਼ ਕਰ ਪੁਲਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਨੂੰ ਜਾਰੀ ਰੱਖੇਗੀ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.