ਫਗਵਾੜਾ, (ਹਰਜੋਤ)- ਫਗਵਾੜਾ ਨਕੋਦਰ ਰੋਡ 'ਤੇ ਸਥਿਤ ਇਕ ਪੈਲੇਸ 'ਚ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਆਏ ਇਕ ਪਰਿਵਾਰ ਦੀ ਗੱਡੀ ਭੰਨਣ ਅਤੇ ਗਹਿਣੇ ਖੋਹਣ ਦੇ ਦੋਸ਼ 'ਚ ਅਰਬਨ ਅਸਟੇਟ ਪੁਲਸ ਨੇ ਦੋ ਨੌਜਵਾਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ 'ਚ ਪੇਸ਼ ਕਰਨ ਮਗਰੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਅਰਬਨ ਅਸਟੇਟ ਚੌਕੀ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੰਨੀ ਪੁੱਤਰ ਅਮਰਪ੍ਰੀਤ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਲੋਹੀਆਂ ਜਲੰਧਰ ਅਤੇ ਦੂਸਰੇ ਦੀ ਪਛਾਣ ਜਿੰਦਰ ਸਿੰਘ ਪੁੱਤਰ ਪ੍ਰਮਿੰਦਰਜੀਤ ਸਿੰਘ ਵਾਸੀ ਧਰਮੀਵਾਲ ਥਾਣਾ ਮਾਹਿਤਪੁਰ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਵਿਅਕਤੀਆਂ ਨੇ ਹਰਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਰੁੜਕੀ ਦੀ ਕਾਰ ਨੂੰ ਬੇਸਬਾਲਾਂ ਨਾਲ ਭੰਨ ਦਿੱਤਾ ਸੀ ਅਤੇ 10 ਤੋਲੇ ਦੇ ਕਰੀਬ ਸੋਨਾ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਨੇ ਲੋਹੀਆਂ ਸਾਈਡ ਤੋਂ ਇਕ ਕਾਰ ਖੋਹੀ ਸੀ, ਜਿਸ ਸਬੰਧੀ ਉੱਥੋਂ ਦੀ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਕਪੂਰਥਲਾ ਜੇਲ ਭੇਜੇ ਸਨ। ਹੁਣ ਪੁਲਸ ਨੇ ਇਨ੍ਹਾਂ ਨੂੰ ਕਪੂਰਥਲਾ ਜੇਲ ਤੋਂ ਲਿਆ ਕੇ ਇਥੇ ਅਦਾਲਤ 'ਚ ਪੇਸ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਦੀ ਕਾਰਵਾਈ ਦੇ ਸੋਸ਼ਲ ਮੀਡੀਆ 'ਤੇ ਸਿੱਧੇ ਪ੍ਰਸਾਰਣ ਦੀ ਜਾਂਚ ਦੇ ਹੁਕਮ
NEXT STORY