ਕਪੂਰਥਲਾ/ਢਿਲਵਾਂ, (ਭੂਸ਼ਣ, ਜਗਜੀਤ)- ਥਾਣਾ ਢਿਲਵਾਂ ਦੀ ਪੁਲਸ ਨੇ ਰਾਸ਼ਟਰੀ ਰਾਜ ਮਾਰਗ 'ਤੇ ਨਾਕਾਬੰਦੀ ਦੇ ਦੌਰਾਨ ਜਨਰੇਟਰ ਚੋਰੀ ਕਰ ਕੇ ਲੈ ਕੇ ਜਾ ਰਹੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਜਨਰੇਟਰ ਅਤੇ ਘੜੁੱਕਾ ਬਰਾਮਦ ਕੀਤਾ ਹੈ। ਪੁਲਸ ਨੇ ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਢਿਲਵਾਂ ਦੇ ਐੱਸ. ਐੱਚ. ਓ. ਭੂਸ਼ਣ ਸੇਖੜੀ ਨੇ ਪੁਲਸ ਟੀਮ ਦੇ ਨਾਲ ਕਰਤਾਰਪੁਰ ਢਿਲਵਾਂ ਰਾਸ਼ਟਰੀ ਰਾਜ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੇ ਇਕ ਘੜੁੱਕਾ 'ਤੇ ਸਵਾਰ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਦੋਨਾਂ ਨੌਜਵਾਨਾਂ ਨੇ ਘੜੁੱਕਾ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਟੀਮ ਨੇ ਪਿੱਛਾ ਕਰਕੇ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ । ਪੁਲਸ ਟੀਮ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਘੜੁੱਕਾ ਪਿੱਛੇ ਬਣਿਆ ਇਕ ਜਨਰੇਟਰ ਬਰਾਮਦ ਕੀਤਾ। ਪੁੱਛਗਿਛ ਦੇ ਦੌਰਾਨ ਦੋਨਾਂ ਮੁਲਜ਼ਮਾਂ ਨੇ ਆਪਣੇ ਨਾਂ ਦੀਪੂ ਪੁੱਤਰ ਗੁਰਮੇਜ ਨਿਵਾਸੀ ਪਿੰਡ ਖਾਨਗਾਹ ਅਤੇ ਤਲਵਿੰਦਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਘੁਗਬੇਟ ਦੱਸਿਆ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਉਕਤ ਜਨਰੇਟਰ ਖਾਨਗਾਹ ਦੇ ਇਕ ਕਿਸਾਨ ਦੇ ਘਰ ਤੋਂ ਚੁਰੀ ਕੀਤਾ ਹੈ ਅਤੇ ਉਹ ਇਸਨੂੰ ਵੇਚਣ ਲਈ ਗਾਹਕ ਦੀ ਤਲਾਸ਼ ਵਿਚ ਸਨ। ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
5 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਨੇ ਅਧਿਆਪਕ
NEXT STORY