ਹੁਸ਼ਿਆਰਪੁਰ(ਅਸ਼ਵਨੀ)— ਜ਼ਿਲਾ ਪੁਲਸ ਨੇ ਨਸ਼ੀਲੇ ਪਦਾਰਥਾਂ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਸਬ-ਇੰਸਪੈਕਟਰ ਮਨਮੋਹਣ ਕੁਮਾਰ ਦੀ ਅਗਵਾਈ 'ਚ ਭੁੱਲੇਵਾਲ ਗੁੱਜਰਾਂ ਦੇ ਕੋਲ ਜਤਿੰਦਰ ਕੁਮਾਰ ਉਰਫ ਗਗਨ ਪੁੱਤਰ ਚਰਨਜੀਤ ਸਿੰਘ ਵਾਸੀ ਪੰਡੋਰੀ ਗੰਗਾ ਸਿੰਘ ਦੇ ਕਬਜ਼ੇ ਵਿਚੋਂ 1250 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਦੋਸ਼ੀ ਦੇ ਖਿਲਾਫ ਨਸ਼ਾ ਵਿਰੋਧੀ ਐਕਟ ਦੀ ਧਾਰਾ 15-61-85 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਹਾਜੀਪੁਰ ਦੀ ਪੁਲਸ ਨੇ ਏ. ਐੱਸ. ਆਈ. ਧਰਮਿੰਦਰ ਸਿੰਘ ਦੀ ਅਗਵਾਈ 'ਚ ਭਵਨਾਲ ਪਿੰਡ ਦੇ ਪੁਲ ਕੋਲ ਪ੍ਰੇਮ ਕੁਮਾਰ ਵਾਸੀ ਡੋਹਰ ਦੇ ਕਬਜ਼ੇ 'ਚੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਦੋਸ਼ੀ ਖਿਲਾਫ ਨਸ਼ਾ ਵਿਰੋਧੀ ਐਕਟ ਦੀ ਧਾਰਾ 22-61-85 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਹੋਈ ਸੀ ਕਿ ਉੱਡ ਗਏ ਜ਼ਿੰਦਗੀ ਦੇ ਰੰਗ, ਦੋਹਾ ਕਤਰ 'ਚੋਂ ਪਤੀ ਦੀ ਲਾਸ਼, ਨਵ-ਵਿਆਹੀ ਮੰਗ ਰਹੀ ਇਨਸਾਫ
NEXT STORY