ਸੁਲਤਾਨਪੁਰ ਲੋਧੀ, (ਸੋਢੀ, ਧੀਰ, ਤਿਲਕਰਾਜ) -ਤਲਵੰਡੀ ਚੌਧਰੀਆਂ ਪੁਲਸ ਵੱਲੋਂ ਏ. ਐੱਸ. ਆਈ. ਭੁਪਿੰਦਰ ਸਿੰਘ ਦੀ ਅਗਵਾਈ 'ਚ 2 ਸਾਲ ਪੁਰਾਣੇ ਇਕ ਕੇਸ 'ਚ ਭਗੌੜੇ ਮੁਲਜ਼ਮ ਗੁਰਦੇਵ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਭੂਪੇਵਾਲ ਥਾਣਾ ਮਖੂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ 31-8-2015 ਨੂੰ ਧਾਰਾ 392, 307,427 ਆਈ. ਪੀ. ਸੀ. ਤੇ 25 ਆਰਮਜ਼ ਐਕਟ ਤਹਿਤ ਲੁੱਟ-ਖੋਹ ਦੇ ਮਾਮਲੇ ਸਬੰਧੀ ਕੇਸ ਦਰਜ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਹੁਸੈਨਪੁਰ ਦੂਲੋਵਾਲ ਵਿਖੇ ਇਕ ਔਰਤ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਕੇ ਫਰਾਰ ਦੋਸ਼ੀ ਸੁਰਜੀਤ ਸਿੰਘ ਵਾਸੀ ਦੂਲੋਵਾਲ ਨੂੰ ਤਲਵੰਡੀ ਚੌਧਰੀਆਂ ਪੁਲਸ ਨੇ ਗ੍ਰਿਫਤਾਰ ਕੀਤਾ ਹੈ। 15 ਜੁਲਾਈ ਨੂੰ ਉਸ ਖਿਲਾਫ ਐੱਫ. ਆਈ. ਆਰ. ਨੰਬਰ 76 ਦਰਜ ਸੀ। ਉਨ੍ਹਾਂ ਦੱਸਿਆ ਕਿ ਉਕਤ ਵੱਖ-ਵੱਖ ਮਾਮਲਿਆਂ 'ਚ ਦੋਸ਼ੀਆਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਲੰਗਰ ਤੇ ਪ੍ਰਸ਼ਾਦ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ ਲਈ ਕੈਪਟਨ ਅੱਜ ਜੇਤਲੀ ਨੂੰ ਮਿਲਣਗੇ
NEXT STORY