ਭੋਗਪੁਰ, (ਰਾਣਾ)- ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਚ. ਸੀ. ਮਨੋਹਰ ਨੇ ਸਾਥੀ ਕਰਮਚਾਰੀਆਂ ਸਮੇਤ ਪਿੰਡ ਡੱਲੀ ਮੋੜ 'ਤੇ ਗਸ਼ਤ ਸਬੰਧੀ ਨਾਕਾ ਲਾਇਆ ਸੀ। ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਅਸ਼ਿਸ਼ਟ ਬੱਧਣ ਉਰਫ਼ ਸੇਠੀ ਪੁੱਤਰ ਰਜਿੰਦਰ ਕੁਮਾਰ ਵਾਸੀ ਵਾਰਡ ਨੰਬਰ 10 ਨਵੀਂ ਆਬਾਦੀ ਥਾਣਾ ਭੋਗਪੁਰ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਦਾ ਹੈ।
ਛਾਪਾ ਮਾਰ ਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਕਾਰ ਵੀ ਬਰਾਮਦ ਕੀਤੀ। ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਰਣਜੋਧ ਸਿੰਘ ਉਰਫ਼ ਜੋਧਾ (28) ਪੁੱਤਰ ਨੌਰੰਗ ਸਿੰਘ ਵਾਸੀ ਚੱਕ ਮਾਫ਼ੀ ਤਹਿਸੀਲ ਸਮਰਾਲਾ ਜ਼ਿਲਾ ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਸਿੱਖਿਆ ਬੋਰਡ ਦਾ ਕਲਰਕ 'ਲਿਕੂਅਡ ਅਫੀਮ' ਸਮੇਤ ਗ੍ਰਿਫਤਾਰ
NEXT STORY