ਗੁਰਦਾਸਪੁਰ (ਸੋਨੀਆ ਭੱਲਾ) : ਅੱਜ ਸਵੇਰੇ ਬਟਾਲੇ ਦੇ ਨੇੜੇ ਇਕ ਤੇਜ਼ ਰਫਤਾਰ ਆਲਟੋ ਕਾਰ ਦੇ ਬੇਕਾਬੂ ਹੋ ਕੇ ਸ੍ਰੀ ਹਰਿਗੋਬਿੰਦਪੁਰ ਸੂਏ 'ਚ ਡਿੱਗਣ ਦੀ ਜਾਣਕਾਰੀ ਮਿਲੀ ਹੈ। ਹਾਦਸੇ 'ਚ ਕਾਰ ਸਵਾਰ ਨਵੇਂ ਵਿਆਹੇ ਜੋੜੇ ਸਮੇਤ ਤਿੰਨ ਵਿਅਕਤੀਆਂ ਦੀ ਪਾਣੀ 'ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਇਕ ਹੋਰ ਨੌਜਵਾਨ ਮੌਤ ਨੂੰ ਮਾਤ ਦੇਣ 'ਚ ਸਫਲ ਹੋ ਗਿਆ। ਪੁਲਸ ਵਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨ੍ਹਾਂ ਮ੍ਰਿਤਕ ਦੇਹਾਂ ਅਤੇ ਕਾਰ ਨੂੰ ਨਹਿਰ 'ਚੋਂ ਕੱਢ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਜੰਮੂ ਰਾਜੌਰੀ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਸੀ। ਉਕਤ ਪਰਿਵਾਰ ਬੀਤੀ ਰਾਤ ਜੰਮੂ ਤੋਂ ਚੰਡੀਗੜ੍ਹ ਪੰਚਕੂਲਾ ਲਈ ਕਾਰ 'ਤੇ ਰਵਾਨਾ ਹੋਇਆ ਸੀ ਪਰ ਰਾਤ ਦੇ ਹਨੇਰੇ 'ਚ ਰਸਤਾ ਭਟਕ ਜਾਣ ਕਾਰਨ ਉਹ ਬਟਾਲਾ ਤੋਂ ਸ੍ਰੀ ਹਰਿਗੋਬਿੰਦਪੁਰ ਰੋਡ ਰਾਹੀਂ ਚੰਡੀਗੜ੍ਹ ਵੱਲ ਜਾ ਰਹੇ ਸਨ। ਸਵੇਰੇ ਸਾਢੇ ਕੁ ਚਾਰ ਵਜੇ ਦੇ ਲੱਗਭਗ ਕਾਰ ਅਚਾਨਕ ਨਹਿਰ 'ਚ ਡਿੱਗ ਪਈ। ਮ੍ਰਿਤਕਾਂ ਦੀ ਸ਼ਨਾਖਤ ਸੰਜੀਵ ਸ਼ਰਮਾ, ਚੰਦਾ ਰਾਣੀ ਅਤੇ ਵਿਜੇ ਕੁਮਾਰ ਵਜੋਂ ਹੋਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਮਿਲੀ ਕਾਂਗਰਸੀ ਨੇਤਾਵਾਂ ਵਲੋਂ ਇਹ ਚਿਤਾਵਨੀ
NEXT STORY