ਫਗਵਾੜਾ(ਜਲੋਟਾ)— ਫਗਵਾੜਾ ਪੁਲਸ ਵੱਲੋਂ ਸ਼ਾਤਿਰ ਚੋਰ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਮਿਲੀ ਸੂਚਨਾ ਅਨੁਸਾਰ ਪੁਲਸ ਥਾਣਾ ਸਦਰ ਦੀ ਟੀਮ ਨੇ ਐੱਸ. ਐੱਚ. ਓ. ਸਦਰ ਲਖਬੀਰ ਸਿੰਘ ਦੀ ਅਗਵਾਈ ਹੇਠ ਐਤਵਾਰ ਨੂੰ ਤਿੰਨ ਦੋਸ਼ੀ ਚੋਰਾਂ, ਜਿਨ੍ਹਾਂ ਦੀ ਪਛਾਣ ਅਮਨ ਬੱਗਾ ਵਾਸੀ ਗਲੀ ਨੰਬਰ 4 ਬਾਬਾ ਫਤਿਹ ਸਿੰਘ ਨਗਰ ਫਗਵਾੜਾ, ਏਲਨ ਮੈਕਸਿਲ ਜਾਂਬੀਆ ਅਤੇ ਜੌਨੀ ਮਾਰੂਲਾ ਦੋਵੇਂ ਵਾਸੀ ਜਾਂਬੀਆ ਹੈ, ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ ਪੁਲਸ ਨੂੰ ਚੋਰੀ ਕੀਤੇ ਗਏ 4 ਮੋਟਰਸਾਈਕਲ, ਇਕ ਲੈਪਟਾਪ, ਦੋ ਮੋਬਾਈਲ ਅਤੇ 2 ਘੜੀਆਂ ਬਰਾਮਦ ਹੋਈਆਂ ਹਨ।
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਲਾਕੇ 'ਚ ਹੀ ਰਹਿ ਰਹੇ ਸਨ ਵਿਦੇਸ਼ੀ ਵਿਦਿਆਰਥੀ
ਪੁਲਸ ਨੇ ਖੁਲਾਸਾ ਕੀਤਾ ਹੈ ਕਿ ਗੈਂਗ 'ਚ ਸ਼ਾਮਲ ਏਲਨ ਮੈਕਸਿਲ ਅਤੇ ਜੌਨੀ ਮਾਰੂਲਾ ਵਿਦੇਸ਼ੀ ਹਨ ਅਤੇ ਇਹ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਲਾਕੇ ਵਿਚ ਹੀ ਰਹਿ ਰਹੇ ਹਨ। ਉਕਤ ਗੈਂਗ ਫਗਵਾੜਾ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਵੱਲੋਂ ਗ੍ਰਿਫਤਾਰ ਦੋਸ਼ੀ ਚੋਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਾਧਵੀ ਯੋਨ ਸ਼ੋਸ਼ਣ ਮਾਮਲਾ : ਕਾਨੂੰਨ ਹੱਥ 'ਚ ਨਾ ਲੈਣ ਲੋਕ : ਡੀ. ਜੀ. ਪੀ.
NEXT STORY