ਫਗਵਾੜਾ, (ਜਲੋਟਾ)- ਪੁਲਸ ਥਾਣਾ ਸਤਨਾਮਪੁਰਾ ਦੀ ਟੀਮ ਨੇ 30 ਕਿਲੋ ਨਾਜਾਇਜ਼ ਡੋਡੇ, ਚੂਰਾ-ਪੋਸਤ ਦੀ ਖੇਪ ਸਣੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਐੱਸ. ਐੱਚ. ਓ. ਸਤਨਾਮਪੁਰਾ ਭਾਰਤ ਮਸੀਹ ਨੇ ਦੱਸਿਆ ਕਿ ਦੋਸ਼ੀ ਜਿਸਦੀ ਪਛਾਣ ਸੁਨੀਲ ਉਰਫ ਭੰਗੜਾ ਪੁੱਤਰ ਮਹਿੰਦਰ ਵਾਸੀ ਜੱਗੂ ਸ਼ਾਹ ਡੇਰਾ ਪੁਲਸ ਥਾਣਾ ਸਿਟੀ ਕਪੂਰਥਲਾ ਦੇ ਰੂਪ 'ਚ ਹੋਈ ਹੈ, ਨੂੰ ਪੁਲਸ ਟੀਮ ਨੇ ਸਥਾਨਕ ਏਕਤਾ ਰਿਜ਼ਾਰਟ ਦੇ ਕੋਲੋਂ ਉਦੋਂ ਫੜਿਆ ਜਦੋਂ ਉਹ ਟਰੱਕ 'ਚ ਸਵਾਰ ਹੋ ਕੇ ਫਗਵਾੜਾ ਵੱਲ ਆ ਰਿਹਾ ਸੀ। ਇਸ ਦੌਰਾਨ ਜਦ ਪੁਲਸ ਨੇ ਉਸਨੂੰ ਸ਼ੱਕੀ ਤੌਰ 'ਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਟਰੱਕ 'ਚ 30 ਕਿਲੋ ਡੋਡੇ, ਚੂਰਾ-ਪੋਸਤ ਇਕ ਪਲਾਸਟਿਕ ਦੀ ਬੋਰੀ 'ਚ ਛੁਪਾ ਕੇ ਰੱਖੇ ਹਨ। ਪੁਲਸ ਨੇ ਉਸਦੀ ਨਿਸ਼ਾਨਦੇਹੀ 'ਤੇ ਟਰੱਕ 'ਚ ਰੱਖੇ ਡੋਡੇ, ਚੂਰਾ-ਪੋਸਤ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਸਮਾਜ ਸੇਵਾ ਦੇ ਖੇਤਰ 'ਚ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਦੇ ਕੰਮ ਸ਼ਲਾਘਾਯੋਗ : ਸ਼੍ਰੀ ਵਿਜੇ ਚੋਪੜਾ
NEXT STORY