ਗੁਰੂਹਰਸਹਾਏ, (ਆਵਲਾ)- ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਵੇਰੇ ਕਰੀਬ 5:30 ਵਜੇ ਆਲਟੋ ਕਾਰ ਨੰ. ਪੀ. ਬੀ. 22 ਸੀ-2218 ਜੋ ਕਿ ਫਾਜ਼ਿਲਕਾ ਵੱਲੋਂ ਆ ਰਹੀ ਸੀ, ਦੀ ਫਿਰੋਜ਼ਪੁਰ ਸਾਈਡ ਤੋਂ ਜਾ ਰਹੀ ਆਈ-20 ਕਾਰ ਨੰ. ਪੀ.ਬੀ. 02 ਸੀ.ਐਨ-9175 ਨਾਲ ਹੋਈ ਸਿੱਧੀ ਟੱਕਰ ਵਿਚ ਚਾਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
'ਆਪ' ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੀ ਜ਼ਮਾਨਤ ਜ਼ਬਤ
NEXT STORY