ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸੀ. ਆਈ. ਏ. ਸਟਾਫ ਬਰਨਾਲਾ ਨੇ ਇਕ ਟਰਾਲੇ 'ਚੋਂ 9 ਕੁਇੰਟਲ ਤੋਂ ਵੱਧ ਗਾਂਜਾ ਬਰਾਮਦ ਕਰ ਕੇ 5 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਾਂਜੇ ਦੀ ਅੰਤਰਰਾਸ਼ਟਰੀ ਕੀਮਤ 1 ਕਰੋੜ ਰੁਪਏ ਹੈ।
ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਮਹਿਲ ਕਲਾਂ ਨੇੜੇ ਡਰੇਨ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਇਕ 10 ਟਾਇਰੀ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 35 ਬੋਰੀਆਂ ਗਾਂਜਾ (ਕੁੱਲ ਵਜ਼ਨ 9 ਕੁਇੰਟਲ 10 ਕਿਲੋ) ਬਰਾਮਦ ਹੋਇਆ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਜਰਨੈਲ ਸਿੰਘ ਉਰਫ ਭੋਲਾ ਪੁੱਤਰ ਅਜੀਤ ਸਿੰਘ ਵਾਸੀ ਕੋਠੇ ਰੰਗੀਆਂ, ਰੇਸ਼ਮ ਸਿੰਘ ਪੁੱਤਰ ਮੇਲਾ ਸਿੰਘ, ਕੁਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਮਾਨ ਸਿੰਘ, ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਰਨਾਲਾ ਤੇ ਬਲਕਾਰ ਸਿੰਘ ਉਰਫ ਸੰਨੀ ਪੁੱਤਰ ਗੁਰਭੇਜ ਸਿੰਘ ਵਾਸੀ ਅੱਪਰਾ ਵਜੋਂ ਹੋਈ।
ਮੁੱਖ ਸਰਗਣਾ ਕਰਦਾ ਸੀ ਟਰਾਂਸਪੋਰਟ ਦਾ ਕੰਮ :ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਖ ਸਰਗਣਾ ਜਰਨੈਲ ਸਿੰਘ ਟਰਾਂਸਪੋਰਟ ਦਾ ਵੀ ਕੰਮ ਕਰਦਾ ਸੀ, ਜਿਸ ਨੇ ਪੰਜ-ਛੇ ਟਰੱਕ ਪਾਏ ਹੋਏ ਸਨ ਤੇ ਬਲਕਾਰ ਸਿੰਘ ਉਸ ਕੋਲ ਚਾਲਕ ਲੱਗਾ ਹੋਇਆ ਸੀ।
ਤ੍ਰਿਪੁਰਾ 'ਚੋਂ ਲਿਆਇਆ ਸੀ ਖੇਪ
ਐੱਸ. ਪੀ. (ਡੀ.) ਵਿਰਕ ਨੇ ਦੱਸਿਆ ਕਿ ਪੁੱਛਗਿੱਛ 'ਚ ਮੁਲਜ਼ਮਾਂ ਨੇ ਮੰਨਿਆ ਕਿ ਉਹ ਤ੍ਰਿਪੁਰਾ ਦੇ ਅਗਰਤਲਾ ਤੋਂ ਗਾਂਜਾ ਲਿਆਏ ਸਨ, ਜਿਸ ਦੀ ਉਨ੍ਹਾਂ ਸਪਲਾਈ ਸ਼ੁਰੂ ਕਰਨੀ ਸੀ। ਪੰਜਾਬ 'ਚ ਭੁੱਕੀ ਤੇ ਅਫੀਮ 'ਤੇ ਸਖਤੀ ਹੋਣ ਕਾਰਨ ਗਾਂਜੇ ਦੀ ਮੰਗ ਵਧੀ ਹੋਈ ਹੈ, ਜਿਸ ਕਾਰਨ ਉਨ੍ਹਾਂ ਗਾਂਜੇ ਦੀ ਸਪਲਾਈ ਸ਼ੁਰੂ ਕਰਨ ਦਾ ਸੋਚਿਆ ਸੀ। ਪੁੱਛਗਿੱਛ 'ਚ ਜਰਨੈਲ ਸਿੰਘ ਨੇ ਇਹ ਵੀ ਮੰਨਿਆ ਕਿ ਨਸ਼ੇ ਦਾ ਧੰਦਾ ਕਰਨ ਦੇ ਸੰਬੰਧ 'ਚ ਉਸ 'ਤੇ ਬਿਹਾਰ 'ਚ ਵੀ ਕੇਸ ਦਰਜ ਹੈ।
ਮੁਲਜ਼ਮ 19 ਤੱਕ ਪੁਲਸ ਰਿਮਾਂਡ 'ਤੇ
ਮੁਲਜ਼ਮਾਂ ਨੂੰ ਸੀ. ਜੇ. ਐੱਮ. ਗੁਰਪ੍ਰਤਾਪ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਇਨ੍ਹਾਂ ਦਾ 19 ਜਨਵਰੀ ਤੱਕ ਦਾ ਪੁਲਸ ਰਿਮਾਂਡ ਦਿੱਤਾ।
ਸ਼ਰਾਬ ਸਣੇ 2 ਦਬੋਚੇ
ਸ਼ਹਿਣਾ/ਭਦੌੜ, (ਪ.ਪ.)- ਥਾਣਾ ਸ਼ਹਿਣਾ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਸ਼ਰਾਬ ਦੀਆਂ 36 ਬੋਤਲਾਂ ਸਣੇ ਕਾਬੂ ਕੀਤਾ।
ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਏ. ਐੈੱਸ. ਆਈ. ਅਵਤਾਰ ਸਿੰਘ ਦੀ ਅਗਵਾਈ 'ਚ ਪਿੰਡ ਮੌੜ ਨਾਭਾ ਵਿਖੇ ਨਾਕੇ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਕੁਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੌੜ ਨਾਭਾ ਤੇ ਸੁਰਜੀਤ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਭੁੱਚੋ ਮੰਡੀ ਕੋਲੋਂ 24 ਬੋਤਲਾਂ ਹਰਿਆਣਾ ਮਾਰਕਾ ਤੇ 12 ਬੋਤਲਾਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ।
ਨਾਜਾਇਜ਼ ਸ਼ਰਾਬ ਸਣੇ ਔਰਤ ਅੜਿੱਕੇ
ਧੂਰੀ, (ਸੰਜੀਵ ਜੈਨ)- ਪੁਲਸ ਨੇ ਇਕ ਔਰਤ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ। ਜਾਣਕਾਰੀ ਅਨੁਸਾਰ ਹੌਲਦਾਰ ਅਸ਼ੋਕ ਕੁਮਾਰ ਨੇ ਗਸ਼ਤ ਦੌਰਾਨ ਸੁਖਵਿੰਦਰ ਕੌਰ ਉਰਫ ਰਾਣੀ ਪਤਨੀ ਬਲਵਿੰਦਰ ਸਿੰਘ ਵਾਸੀ ਧੂਰੀ ਨੂੰ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੀਆਂ 12 ਬੋਤਲਾਂ ਸਣੇ ਕਾਬੂ ਕੀਤਾ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
2 ਕਿਲੋ ਭੁੱਕੀ ਫੜੀ
ਭਵਾਨੀਗੜ੍ਹ,(ਵਿਕਾਸ)- ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਟੀ-ਪੁਆਇੰਟ ਡਰੇਨ ਪੁਲ ਪਿੰਡ ਮਸਾਣੀ ਨੇੜੇ ਪੈਦਲ ਆਉਂਦੇ ਇਕ ਵਿਅਕਤੀ ਕੋਲੋਂ 2 ਕਿਲੋ ਭੁੱਕੀ ਬਰਾਮਦ ਕੀਤੀ। ਮੁਲਜ਼ਮ ਗੋਰਾ ਖਾਨ ਪੁੱਤਰ ਗਫੂਰ ਖਾਨ ਵਾਸੀ ਸ਼ਾਦੀਹਰੀ ਥਾਣਾ ਦਿੜ੍ਹਬਾ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
੧੫21RV9V5K੭੪1.“96
ਕੈਪਟਨ ਅਮਰਿੰਦਰ ਸਿੰਘ 'ਝਾਂਸਿਆਂ ਦਾ ਰਾਜਾ' ਹੈ : ਕਾਲੀਆ
NEXT STORY