ਲੁਧਿਆਣਾ, (ਪੰਕਜ)- ਪੱਤਰਕਾਰ ਬਣਾਉਣ ਦਾ ਝਾਂਸਾ ਦੇ ਕੇ 1 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਤੋਂ ਸ਼ੇਰਪੁਰ ਪੁਲਸ ਨੇ 50 ਹਜ਼ਾਰ ਰੁਪਏ ਦੀ ਰਕਮ ਬਰਾਮਦ ਕਰ ਲਈ ਹੈ। ਦੋਸ਼ੀ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਹੈ। ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਬਸੰਤ ਕੁਮਾਰ ਅਤੇ ਉਸ ਦੀ ਮਹਿਲਾ ਮਿੱਤਰ ਨੂੰ ਕ੍ਰਾਈਮ ਰਿਪੋਟਰ ਬਣਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਵਿਜੇ ਪਾਂਡੇ ਤੋਂ ਪੁਲਸ ਨੇ 50 ਹਜ਼ਾਰ ਦੀ ਬਰਾਮਦਗੀ ਕਰ ਲਈ ਹੈ। ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਜਾਰੀ ਹੈ।
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਰਵਨੀਤ ਬਿੱਟੂ ਦੀ ਕੋਠੀ ਦਾ ਘਿਰਾਓ
NEXT STORY