ਮੋਗਾ (ਪਵਨ ਗਰੋਵਰ) - ਪੰਜਾਬ ਸਰਾਰ ਵੱਲੋਂ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਵਿੱਡੀ ਮੁੱਹਿਮ ਨੂੰ ਉਸ ਸਮੇ ਸਫਲਤਾ ਮਿਲੀ ਜਦੋਂ ਵਿਜ਼ੀਲੈਂਸ ਵਿਭਾਗ ਮੋਗਾ ਨੇ ਪੰਜਾਬ ਪੁਲਸ ਨੇ ਏ. ਐਸ. ਆਈ ਅਤੇ ਹਲਦਾਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਨਾਰਕੋਟੀਕ ਮੋਗਾ ਵਿਖੇ ਤਾਇਨਾਤ ਥਾਣੇਦਾਰ ਬਲਜਿੰਦਰ ਸਿੰਘ ਨਸ਼ੀਲੇ ਪਾਉਡਰ ਦੇ ਸੰਬੰਧੀ ਮਾਮਲੇ ਦੀ ਤਫਦੀਸ਼ ਕਰ ਰਿਹਾ ਸੀ, ਜੋ ਪੁਲਸ ਵੱਲੋਂ ਸੁਖਦੇਵ ਸਿੰਘ ਖਿਲਾਫ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਮੋਗਾ ਨਿਵਾਸੀ ਬਲਜਿੰਦਰ ਸਿੰਘ ਦਾ ਨਾਮ ਜੋੜ ਦਿੱਤਾ ਅਤੇ ਬਾਅਦ 'ਚ ਉਕਤ ਪੁਲਸ ਮੁਲਾਜ਼ਮ ਨੇ ਬਲਜਿੰਦਰ ਸਿੰਘ ਨੂੰ ਬੁਲਾ ਕੇ ਕਿਹਾ ਕਿ ਤੇਰਾ ਨਾਮ ਨਸ਼ੀਲੇ ਪਦਾਰਥ ਦੇ ਮਾਮਲੇ 'ਚੋ ਕੱਢ ਦਿੱਤਾ ਜਾਵੇਗਾ, ਜਿਸ ਬਦਲੇ ਤੈਨੂੰ ਸਾਡ ਮੂੰਹ ਮਿੱਠਾ ਕਰਵਾਉਣਾ ਹੈ।
ਬਲਜਿੰਦਰ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ 1 ਲੱਖ 70 ਹਜ਼ਾਰ ਰੁਪਏ 'ਚ ਸਹਾਇਤ ਥਾਣੇਦਾਰ ਬਲਜਿੰਦਰ ਸਿੰਘ ਅਤੇ ਹੋਲਦਾਰ ਭਜਨ ਸਿੰਘ ਨਾਲ ਸੌਦਾ ਤੈਅ ਕਰ ਲਿਆ। ਉਸ ਨੇ 1 ਲੱਖ 20 ਹਜ਼ਾਰ ਰੁਪਏ ਦੋਵੇਂ ਪੁਲਸ ਮੁਲਾਜ਼ਮਾ ਨੂੰ ਦੇ ਦਿੱਤੇ ਅਤੇ ਬਾਕੀ ਦੇ 50 ਹਜ਼ਾਰ ਰੁਪਏ ਦੇਣ ਲਈ ਸਮੇਂ ਦੀ ਮੰਗ ਕੀਤੀ। ਇਸ ਦੌਰਾਨ ਮੱਦੇਈ ਬਲਜਿੰਦਰ ਸਿੰਘ ਨੇ ਮੋਗਾ ਦੇ ਡੀ. ਐੱਸ. ਪੀ ਪਲਵਿੰਦਰ ਸਿੰਘ ਸੰਧੂ ਨਾਲ ਸਪੰਰਕ ਕੀਤਾ ਅਤੇ ਸਾਰੀ ਜਾਣਕਾਰੀ ਦੇ ਦਿੱਤੀ। ਜਿਸ ਦੇ ਆਧਾਰ 'ਤੇ ਵਿਜ਼ੀਲੈਂਸ ਅਧਿਕਾਰੀਆਂ ਨੇ ਸਹਾਇਕ ਥਾਣੇਦਾਰ ਅਤੇ ਹੋਲਦਾਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਇਸ ਮੌਕੇ ਡੀ.ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਖਿਲਾਫ ਥਾਣਾ ਵਿਜ਼ੀਲੈਂਸ ਫਿਰੋਜ਼ਪੁਰ ਵਿਖੇ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਝਗੜੇ 'ਚ 8 ਲੋਕਾਂ ਖਿਲਾਫ ਕੇਸ ਦਰਜ
NEXT STORY