ਜੇਕਰ ਤੁਹਾਡੇ ਤੋਂ ਵੀ ਕੋਈ ਮੰਗਦਾ ਹੈ 500 ਰੁਪਏ ਦੇ ਖੁੱਲ੍ਹੇ ਪੈਸੇ ਤਾਂ ਹੋ ਜਾਓ ਸਾਵਧਾਨ

You Are HerePunjab
Monday, March 20, 2017-4:52 PM

ਕਾਠਗੜ(ਵਿਜੇ/ਰਾਜੇਸ਼)— ਨਕਲੀ ਨੋਟਾਂ ਨਾਲ ਤਾਂ ਹੁਣ ਤੱਕ ਪੜ੍ਹੇ-ਲਿਖੇ ਤੱਕ ਵੀ ਠੱਗੇ ਜਾ ਚੁੱਕੇ ਹਨ ਪਰ ਬੱਚਿਆਂ ਦੇ ਖੇਡਣ ਵਾਲੇ ਨੋਟਾਂ ਨਾਲ ਕੋਈ ਠੱਗਿਆ ਜਾਵੇ ਤਾਂ ਸੁਣਨ ਨੂੰ ਵੀ ਬੜਾ ਅਜੀਬ ਲੱਗਦਾ ਹੈ। ਅਜਿਹਾ ਹੀ ਕੁਝ ਪਿੰਡ ਸੁੱਧਾ ਮਾਜਰਾ ਦੇ ਵਾਸੀ ਜਸਵਿੰਦਰ ਸਿੰਘ ਨਾਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਚਾਹਲ ਪਿੰਡ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਰਸਤੇ 'ਚ ਇਕ ਨੌਜਵਾਨ ਵਿਅਕਤੀ ਨੇ ਉਸ ਕੋਲੋਂ 500 ਰੁਪਏ ਦੇ ਖੁੱਲੇ ਪੈਸੇ ਇਹ ਕਹਿ ਕੇ ਮੰਗੇ ਕਿ ਮੈਨੂੰ ਬਹੁਤ ਜ਼ਰੂਰਤ ਹੈ ਜਿਸ ਤੋਂ ਬਾਅਦ ਜਸਵਿੰਦਰ ਨੇ ਨੋਟ ਨੂੰ ਸਹੀ ਮੰਨ ਕੇ ਉਸ ਨੂੰ ਖੁੱਲੇ ਪੈਸੇ ਦੇ ਦਿੱਤੇ ਪਰ ਜਦੋਂ ਉਸ ਨੇ ਘਰ ਜਾ ਕੇ ਦੁਕਾਨਦਾਰ ਤੋਂ ਸੌਦਾ ਖਰੀਦਿਆ ਤਾਂ ਦੁਕਾਨਦਾਰ ਨੇ ਉਸ ਨੂੰ ਦੱਸਿਆ ਕਿ ਇਹ ਤਾਂ ਬੱਚਿਆਂ ਦੇ ਖੇਡਣ ਵਾਲਾ ਨੋਟ ਹੈ। ਜੋ ਦੇਖਣ 'ਚ ਨਵੇਂ ਨੋਟ ਵਰਗਾ ਲੱਗਦਾ ਹੈ। ਦੁਕਾਨਦਾਰ ਦੇ ਕਹਿਣ 'ਤੇ ਜਸਵਿੰਦਰ ਸਿੰਘ ਖੁਦ ਨੂੰ ਠੱਗਿਆ ਮਹਿਸੂਸ ਕਰਨ ਲੱਗਾ। ਜ਼ਿਕਰਯੋਗ ਹੈ ਕਿ ਜਿਹੜੇ ਨੋਟ ਪਹਿਲਾਂ ਮੇਲਿਆਂ ਆਦਿ 'ਚ ਬੱਚਿਆਂ ਦੇ ਖੇਡਣ ਲਈ ਨੋਟ ਹੁੰਦੇ ਸਨ ਉਨਾਂ 'ਤੇ ਮਨੋਰੰਜਨ ਬੈਂਕ ਲਿਖਿਆ ਹੁੰਦਾ ਸੀ ਜਦੋਂਕਿ ਹੁਣ ਵਾਲੇ ਨੋਟ ਇੰਝ ਲੱਗਦੇ ਹਨ ਜਿਵੇ ਅਸਲੀ ਹੋਣ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕ ਜੋ ਸਕੈਨ ਕਰਕੇ ਕਰੰਸੀ ਤਿਆਰ ਕਰਦੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭੋਲੇ-ਭਾਲੇ ਲੋਕ ਠੱਗੇ ਨਾ ਜਾਣ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.