ਲੁਧਿਆਣਾ (ਹਿਤੇਸ਼) : ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ 754 ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ਅਤੇ ਇਕ ਉਮੀਦਵਾਰ ਨੇ ਵਾਰਡ ਨੰ. 41 ਤੋਂ ਦੋ ਵਾਰ ਕਾਗਜ਼ ਭਰੇ ਹਨ ਪੜਤਾਲ ਦੌਰਾਨ ਵਾਰਡ ਨੰ. 21 ਤੋਂ ਸਰਿੰਦਰਪਾਲ (ਆਜ਼ਾਦ), ਵਾਰਡ ਨੰ. 37 ਤੋਂ ਪਰਮਜੀਤ ਕੌਰ (ਆਜ਼ਾਦ), ਵਾਰਡ ਨੰ. 38 ਤੋਂ ਜਤਿੰਦਰ ਸਿੰਘ (ਜੈ ਜਵਾਨ ਜੈ ਕਿਸਾਨ), ਵਾਰਡ ਨੰ. 52 ਤੋਂ ਹਰਪ੍ਰੀਤ ਕੌਰ (ਬੀ. ਜੇ. ਪੀ), ਵਾਰਡ ਨੰ. 55 ਤੋਂ ਸ਼ਰਨਪ੍ਰੀਤ ਕੌਰ (ਬੀ. ਜੇ. ਪੀ) ਅਤੇ ਵਾਰਡ ਨੰ. 58 ਤੋਂ ਸੰਤੋਸ਼ ਕਾਲੜਾ (ਬੀ.ਜੇ.ਪੀ.) ਦੇ ਕਾਗਜ਼ ਰੱਦ ਕੀਤੇ ਗਏ ਹਨ ਅਤੇ ਹੁਣ 747 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ।
ਜਗਰਾਓਂ ਦੇ ਵਾਰਡ ਨੰਬਰ 17 ਦੀ ਉਪ ਚੋਣ ਲਈ ਕੁੱਲ 4 ਨਾਮਜ਼ਦਗੀਆਂ ਹੋਈਆਂ, ਜਦੋਂਕਿ ਪਾਇਲ ਦੇ ਵਾਰਡ ਨੰਬਰ 5 ਲਈ 3 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜੋ ਕਿ ਪੜਤਾਲ ਤੋਂ ਬਾਅਦ ਠੀਕ ਪਾਈਆਂ ਗਈਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ-ਕਮ ਐਡੀਸ਼ਨਲ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਸੋਮਵਾਰ ਨੂੰ ਕੋਈ ਵੀ ਉਮੀਦਵਾਰ ਕਾਗਜ਼ ਵਾਪਸ ਲੈ ਸਕਦਾ ਹੈ। ਉਸ ਤੋਂ ਬਾਅਦ ਕੱਲ ਹੀ ਆਜ਼ਾਦ ਉਮੀਦਵਾਰਾਂ ਨੂੰ ਚੋਣ-ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ, ਜਦੋਂਕਿ ਨਗਰ ਕੌਂਸਲ ਜਗਰਾਓਂ ਅਤੇ ਪਾਇਲ 'ਚ ਵੋਟਾਂ ਦੀ ਗਿਣਤੀ 24 ਫਰਵਰੀ ਸ਼ਾਮ ਨੂੰ ਹੀ ਹੋਵੇਗੀ। ਨਗਰ ਨਿਗਮ ਲੁਧਿਆਣਾ 'ਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ 'ਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਕਿੰਨਰ ਹਨ।
ਕੇ.ਐੱਮ.ਵੀ. ਦੀਆਂ ਵਿਦਿਆਰਥਣਾਂ ਨੇ ਸੈਨੇਟਰੀ ਪੈਡ 'ਤੇ ਕੀਤੀ ਖੁੱਲ੍ਹ ਕੇ ਚਰਚਾ
NEXT STORY