ਭਦੌੜ, (ਰਾਕੇਸ਼)- ਇਕ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਇੰਟਰਨੈੱਟ 'ਤੇ ਪਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲਿਆਂ 'ਤੇ ਥਾਣਾ ਭਦੌੜ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਪਿੰਡ ਮੱਝੂਕੇ ਦੇ ਵਸਨੀਕ ਪ੍ਰਦੀਪ ਸਿੰਘ ਪੁੱਤਰ ਸੂਰਜ ਸਿੰਘ ਨੇ ਥਾਣਾ ਭਦੌੜ ਵਿਖੇ ਰਿਪੋਰਟ ਲਿਖਵਾਉਂਦਿਆਂ ਦੱਸਿਆ ਕਿ ਉਸ ਨੂੰ ਇਕ ਔਰਤ ਕਮਲਜੀਤ ਕੌਰ ਉਰਫ ਕਮਲ ਨੇ ਫੋਨ ਕਰ ਕੇ ਮਿਲਣ ਲਈ ਬੁਲਾਇਆ ਸੀ। ਉਹ ਆਪਣੇ ਦੋਸਤ ਸੁਖਵਿੰਦਰ ਸਿੰਘ ਨੂੰ ਨਾਲ ਲੈ ਕੇ ਕਮਲਜੀਤ ਕੌਰ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਚਲਾ ਗਿਆ ਜਿੱਥੇ ਔਰਤ ਆਪਣੀ ਸਕੂਟਰੀ 'ਤੇ ਉਨ੍ਹਾਂ ਦੇ ਅੱਗੇ-ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਘਰ ਲੈ ਗਈ। ਉਹ ਉਸ ਦੇ ਘਰ ਜਾ ਕੇ ਡਰਾਇੰਗ ਰੂਮ ਵਿਚ ਅਜੇ ਚਾਹ-ਪਾਣੀ ਹੀ ਪੀ ਰਹੇ ਸਨ ਕਿ ਇਸੇ ਦੌਰਾਨ 3 ਨੌਜਵਾਨ ਅਤੇ ਇਕ ਔਰਤ ਡਰਾਇੰਗ ਰੂਮ 'ਚ ਆ ਗਏ, ਜਿਨ੍ਹਾਂ ਨੇ ਰਲ ਕੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਮੋਬਾਇਲ ਫੋਨ ਨਾਲ ਵੀਡੀਓ ਬਣਾਉਣ ਲੱਗੇ। ਉਸ ਵੱਲੋਂ ਤਰਲੇ ਮਿੰਨਤਾਂ ਕਰਨ 'ਤੇ ਉਕਤ ਵਿਅਕਤੀਆਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ 'ਤੇ ਵੀਡੀਓ ਨੈੱਟ 'ਤੇ ਪਾਉਣ ਦੀ ਧਮਕੀ ਦਿੱਤੀ। ਪ੍ਰਦੀਪ ਸਿੰਘ ਵੱਲੋਂ 2 ਲੱਖ ਰੁਪਏ ਦੇਣ ਦਾ ਇਕਰਾਰ ਕਰਨ 'ਤੇ ਉਕਤ ਵਿਅਕਤੀਆਂ ਨੇ ਸੁਖਵਿੰਦਰ ਸਿੰਘ ਨੂੰ ਆਪਣੇ ਕੋਲ ਬਿਠਾ ਲਿਆ। ਉਸ ਤੋਂ ਬਾਅਦ 2 ਵਿਅਕਤੀ ਜਿਨ੍ਹਾਂ ਵਿਚ ਇਕ ਨੂੰ ਗੁਰਲਾਲ ਤੇ ਦੂਜੇ ਨੂੰ ਮੈਂਬਰ ਕਹਿ ਕੇ ਬਲਾਉਂਦੇ ਸਨ, ਉਸ ਨੂੰ ਮਾਰੂਤੀ ਕਾਰ 'ਚ ਪਿੰਡ ਛੱਡ ਗਏ। ਇਸ ਤੋਂ ਬਾਅਦ ਸੁਖਵਿੰਦਰ ਸਿੰਘ ਨੂੰ ਵੀ ਰਾਤ ਨੂੰ ਛੱਡ ਦਿੱਤਾ ਅਤੇ ਧਮਕੀਆਂ ਦਿੱਤੀਆਂ। ਉਸ ਨੇ ਕਿਹਾ ਕਿ ਉਕਤ ਵਿਅਕਤੀ ਅੱਜ ਵੀ ਵਾਰ-ਵਾਰ ਫੋਨ ਕਰ ਕੇ ਪੈਸੇ ਦੇਣ ਲਈ ਕਹਿ ਰਹੇ ਸਨ।
ਅੱਜ ਇਸ ਸਬੰਧੀ ਥਾਣਾ ਭਦੌੜ ਵਿਖੇ ਪ੍ਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਮਲਜੀਤ ਕੌਰ ਉਰਫ ਕਮਲ ਪਤਨੀ ਹਰਪ੍ਰੀਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ, ਗੁਰਪ੍ਰੀਤ ਸਿੰਘ ਉਰਫ ਮੈਂਬਰ
ਅਤੇ 3 ਅਣਪਛਾਤੇ ਵਿਅਕਤੀਆਂ ਅਤੇ ਇਕ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ ਸਮੱਗਲਰਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ
NEXT STORY