ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਕਰਤਾਰਪੁਰ ਪਿੰਡ ਦਬੁਰਜੀ ਦੇ ਨਜ਼ਦੀਕ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਚਾਲਕ ਵਲੋਂ ਟੱਕਰ ਮਾਰ ਦੇਣ ਨਾਲ ਇਕ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਟੱਕਰ ਮਾਰਨ ਤੋਂ ਬਾਅਦ ਅਣਪਛਾਤਾ ਚਾਲਕ ਉਥੋਂ ਵਾਹਨ ਸਮੇਤ ਭੱਜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਸ਼ਾਹਕੋਟ ਨਿਵਾਸੀ ਸੋਖਾ ਦੇ ਸਾਥੀ ਮਹਿੰਦਰਪਾਲ ਪੁੱਤਰ ਰਾਮ ਨੇ ਦੱਸਿਆ ਕਿ ਉਹ ਸੋਖਾ ਦੇ ਨਾਲ ਕਰਤਾਰਪੁਰ ਤੋਂ ਕੰਮ ਖਤਮ ਕਰਨ ਦੇ ਬਾਅਦ ਮੋਟਰਸਾਈਕਲ ਦੁਆਰਾ ਆਪਣੇ ਪਿੰਡ ਜਾ ਰਹੇ ਸਨ। ਪਿੰਡ ਦਬੁਰਜੀ ਨਜ਼ਦੀਕ ਇਕ ਤੇਜ਼ ਰਫਤਾਰ ਵਾਹਨ ਚਾਲਕ ਨੇ ਉਸਨੂੰ ਮੋਟਰਸਾਈਕਲ ਦੀ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਡਿੱਗ ਕੇ ਜ਼ਖਮੀ ਹੋ ਗਿਆ।
ਪੰਜਾਬ ਸਰਕਾਰ ਤੇ ਠੇਕੇਦਾਰ ਦਾ ਪੁਤਲਾ ਫੂਕਿਆ
NEXT STORY