2 ਮਹੀਨੇ ਪਹਿਲਾਂ ਬਣੀ ਸੜਕ ਟੁੱਟੀ!

You Are HerePunjab
Sunday, April 16, 2017-7:48 AM

ਸੈਲਾ ਖੁਰਦ, (ਅਰੋੜਾ)- ਪਿੰਡ ਪੱਦੀ ਸੂਰਾ ਸਿੰਘ, ਪੋਸੀ ਤੋਂ ਪਠਲਾਵਾ ਤੱਕ ਲਿੰਕ ਸੜਕ ਬਣਨ ਤੋਂ ਬਾਅਦ ਹੀ ਜਗ੍ਹਾ-ਜਗ੍ਹਾ ਤੋਂ ਟੁੱਟ ਗਈ ਅਤੇ ਇਸ 'ਤੇ ਜਗ੍ਹਾ-ਜਗ੍ਹਾ ਪੈਚਵਰਕ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਉਕਤ ਪਿੰਡਾਂ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਧਾਇਕ ਜੈ ਕ੍ਰਿਸ਼ਨ ਰੋੜੀ, ਬਲਾਕ ਸੰਮਤੀ ਮੈਂਬਰ ਦਿਲਾਵਰ ਸਿੰਘ ਪੋਸੀ, ਨੰਬਰਦਾਰ ਗੁਰਦਿਆਲ ਸਿੰਘ ਪੋਸੀ ਅਤੇ ਕਮਲਜੀਤ ਕੌਰ ਕੁੱਕੜਾਂ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਬਣੀ ਇਹ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟਣ ਦੇ ਬਾਅਦ ਇਸ 'ਤੇ ਪੈਚਵਰਕ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ। ਦਿਲਾਵਰ ਸਿੰਘ ਪੋਸੀ ਨੇ ਆਖਿਆ ਕਿ ਇਸ ਬਣੀ ਸੜਕ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.