ਜਲੰਧਰ(ਬੁਲੰਦ)-'ਆਪ' ਦੇ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਪੰਜਾਬ 'ਚੋਂ ਪੈਰ ਉਖੜਦੇ ਨਜ਼ਰ ਆ ਰਹੇ ਸਨ ਪਰ ਹੁਣ ਪਾਰਟੀ ਦਾ ਪੰਜਾਬ 'ਚ ਕਿਹੋ ਜਿਹਾ ਆਧਾਰ ਹੋਵੇਗਾ, ਦਾ ਸਾਰਾ ਦਾਰੋਮਦਾਰ ਗੁਰਦਾਸਪੁਰ ਸੀਟ ਦੀ ਜ਼ਿਮਨੀ ਚੋਣ 'ਚ ਨਜ਼ਰ ਆ ਜਾਵੇਗਾ। ਇਥੇ ਸਿੱਧੇ ਤੌਰ 'ਤੇ ਤਿਕੋਣਾ ਮੁਕਾਬਲਾ ਹੈ। ਕਾਂਗਰਸ ਅਤੇ ਭਾਜਪਾ ਵਰਗੀਆਂ ਵੱਡੀਆਂ ਪਾਰਟੀਆਂ ਦਰਮਿਆਨ ਆਪਣਾ ਆਧਾਰ ਬਣਾਉਣ 'ਚ ਲੱਗੀ 'ਆਪ' ਫਿਲਹਾਲ ਤੀਸਰੇ ਨੰਬਰ 'ਤੇ ਚੱਲ ਰਹੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਨੇ ਹਰ ਉਹ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਵਿਰੋਧੀਆਂ ਨੂੰ ਪਾਰਟੀ ਦੀ ਆਲੋਚਨਾ ਕਰਨ ਦਾ ਮੌਕਾ ਨਾ ਮਿਲ ਸਕੇ ਅਤੇ ਜਲਦੀ ਹੀ ਪਾਰਟੀ ਦੇ ਦਿੱਲੀ ਤੋਂ ਵੱਡੇ ਨੇਤਾ ਗੁਰਦਾਸਪੁਰ 'ਚ ਚੋਣ ਪ੍ਰਚਾਰ ਲਈ ਪਹੁੰਚ ਸਕਦੇ ਹਨ। ਓਧਰ ਪਾਰਟੀ ਦੀ ਮਾਝਾ ਇਕਾਈ ਦਾ ਇਕ ਨੌਜਵਾਨ ਨੇਤਾ ਪਾਰਟੀ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਹੈ। ਇਸ ਬਾਰੇ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੇ ਦਿਨਾਂ 'ਚ ਕੱਚੇ ਨੇਤਾਵਾਂ ਨੂੰ ਤੋੜਨਾ ਵੱਡੀਆਂ ਪਾਰਟੀਆਂ ਦਾ ਏਜੰਡਾ ਹੁੰਦਾ ਹੈ। ਇਸ ਨਾਲ 'ਆਪ' ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀ ਗੁਰਦਾਸਪੁਰ 'ਚ ਹੈਰਾਨੀਜਨਕ ਨਤੀਜੇ ਲਿਆਵੇਗੀ।
ਕੈਪਟਨ ਨੇ ਖੇਤੀਬਾੜੀ ਵਸਤਾਂ ਨੂੰ ਜੀ. ਐੱਸ. ਟੀ. ਦੇ ਟੈਕਸ ਘੇਰੇ ਤੋਂ ਬਾਹਰ ਰੱਖਣ ਲਈ ਮੋਦੀ ਨੂੰ ਲਿਖੀ ਚਿੱਠੀ
NEXT STORY