ਜਲੰਧਰ— ਬੈਂਗਲੁਰੂ 'ਚ ਕੁਮਾਰਾਸਵਾਮੀ ਦੇ ਸਹੁੰ ਚੁੱਕ ਸਮਾਗਮ ਦੀ ਇਸ ਤਸਵੀਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਅੰਦਰ ਸਿਆਸੀ ਭੂਚਾਲ ਲੈ ਆਉਂਦਾ ਹੈ। ਇਸ ਤਸਵੀਰ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ 'ਚ ਜੁਟੇ ਦੇਸ਼ ਦੀਆਂ ਸਾਰੀਆਂ ਸਿਆਸੀ ਜਮਾਤਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸੇ ਮੰਚ 'ਤੇ ਕਾਂਗਸਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਮੌਜੂਦ ਹੈ। ਉਹ ਕਾਂਗਰਸ ਜਿਸ ਖਿਲਾਫ ਫੂਲਕਾ ਪਿਛਲੇ 34 ਸਾਲਾਂ ਤੋਂ ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਲੜਦੇ ਆ ਰਹੇ ਹਨ, ਇਸ ਤਸਵੀਰ ਦੇ ਸਾਹਣਣੇ ਆਉਣ ਤੋਂ ਬਾਅਦ ਸਿਆਸੀ ਸਫਾਂ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀ ਚਰਚਾ ਸ਼ੁਰੂ ਹੋ ਗਈ ਹੈ। ਇਸ ਚਰਚਾ ਤੋਂ ਨਾਰਾਜ਼ ਐੱਚ. ਐੱਸ. ਫੂਲਕਾ ਨੇ ਸਾਫ ਸ਼ਬਗਦਾਂ 'ਚ ਰਿਹਾ ਹੈ ਕਿ ਉਨ੍ਹਾਂ ਦੇ ਅਤੇ ਪਾਰਟੀ ਦੇ ਰਸਤੇ ਵੱਖ-ਵੱਖ ਹਨ।
ਆਮ ਆਦਮੀ ਪਾਰਟੀ ਕੋਲ ਪੰਜਾਬ 'ਚ ਚਾਰ ਲੋਕ ਸਭਾ ਮੈਂਬਰ ਹਨ ਅਤੇ ਪਾਰਟੀ ਦਿੱਲੀ ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਸੀਟਾਂ 'ਤੇ ਦੂਜੇ ਨੰਬਰ 'ਤੇ ਰਹੀ ਸੀ। ਇਸ ਵਿਚਕਾਰ ਪਾਰਟੀ ਨੇ ਹਰਿਆਣਾ 'ਚ ਵੀ ਆਪਣੀ ਸਰਗਰਮੀ ਵਧਾਈ ਹੋਈ ਹੈ। ਕਾਂਗਰਸ ਨੂੰ ਹਰਿਆਣਾ 'ਚ ਵੱਧਦੀ ਸਰਗਰਮੀ ਨਾਲ ਨੁਕਸਾਨ ਹੋਣ ਦਾ ਖਦਸ਼ਾ ਹੈ ਲਿਹਾਜਾ ਸਿਆਸੀ ਸਫਾਂ 'ਚ ਇਹ ਚਰਚਾ ਹੈ ਕਿ ਆਮ ਆਦਮੀ ਪਾਰਟੀ ਹਰਿਆਣਾ 'ਚ ਚੋਣ ਨਾ ਲੜਨ ਦੇ ਬਦਲੇ ਕਾਂਗਰਸ ਨਾਲ ਪੰਜਾਬ ਅਤੇ ਦਿੱਲੀ 'ਚ ਗਠਜੋੜ ਕਰ ਸਕਦੀ ਹੈ। ਫੂਲਕਾ ਦਾ ਕਹਿਣਾ ਹੈ ਕਿ ਜੇ ਅਜਿਹਾ ਹੋਇਆ ਤਾਂ ਉਹ ਪਾਰਟੀ 'ਚੋਂ ਅਸਤੀਫਾ ਦੇਣਗੇ।
ਇਸ ਵਿਚਕਾਰ ਆਮ ਆਦਮੀ ਪਾਰਟੀ 'ਚ ਛਿੜੀ ਅੰਦਰੂਨੀ ਜੰਗ ਤੋਂ ਬਾਅਦ ਅਕਾਲੀ ਦਲ ਨੂੰ ਐੱਚ. ਐੱਸ. ਫੂਲਕਾ 'ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈ ਕਿ ਫੂਲਕਾ ਨੂੰ ਪਹਿਲਾਂ ਹੀ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ।
ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ 'ਆਪ' ਦੀ ਪਜੰਾਬ ਇਕਾਈ 'ਚ ਸ਼ੁਰੂ ਹੋਇਆ ਨਿਘਾਰ ਫੂਲਕਾ ਦੇ ਅਸਤੀਫੇ ਦੀ ਧਮਕੀ ਤੱਕ ਆ ਪਹੁੰਚਿਆ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ 'ਆਪ' ਵਲੋਂ ਅਧਿਕਾਰਤ ਤੌਰ 'ਤੇ ਫੂਲਕਾ ਦੇ ਬਿਆਨ ਦਾ ਅਜੇ ਤੱਕ ਨਾਂ ਤਾਂ ਖੰਡਨ ਕੀਤਾ ਗਿਆ ਹੈ ਅਤੇ ਨਾ ਹੀ ਪਾਰਟੀ ਵੱਲੋਂ ਫੂਲਕਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਦਾ ਸੰਕੇਤ ਮਿਲਿਆ ਹੈ। ਅਜਿਹੀ ਹਾਲਾਤ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੰਭਾਵੀ ਗਠਜੋੜ ਦੀ ਚਰਚਾ ਕਦੋਂ ਤੱਕ ਚੱਲਦੀ ਹੈ ਅਤੇ ਕਿੱਥੇ ਤੱਕ ਪਹੁੰਚਦੀ ਹੈ, ਇਸ 'ਤੇ ਸਭ ਦੀ ਨਜ਼ਰ ਰਹੇਗੀ।
ਸਹਿਕਾਰੀ ਬੈਂਕ ਨੇ ਕਰਜ਼ੇ ਮੁਆਫੀ ਦੀ ਬਜਾਏ ਕਿਸਾਨਾਂ ਨੂੰ ਲਾਇਆ ਲੱਖਾਂ ਦਾ ਚੂਨਾ (ਵੀਡੀਓ)
NEXT STORY