ਨਵੀਂ ਦਿੱਲੀ\ਚੰਡੀਗੜ੍ਹ — ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵਲੋਂ ਸੰਸਦ ਦਾ ਲਾਈਵ ਵੀਡੀਓ ਸ਼ੇਅਰ ਕਰਨ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਗਵੰਤ ਮਾਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ 'ਆਪ' ਨੇਤਾ ਮੀਡੀਆ 'ਚ ਬਣੇ ਰਹਿਣ ਲਈ ਅਜਿਹਾ ਕਰਦੇ ਹਨ ਅਤੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇਕ ਡੈਲੀਗੇਸ਼ਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕਰੇਗਾ ਅਤੇ ਇਸ ਵੀਡੀਓ ਦੀ ਜਾਂਚ ਦੀ ਮੰਗ ਕਰੇਗਾ।
ਭਗਵੰਤ ਮਾਨ ਦੀ ਲਾਈਵ ਵੀਡੀਓ ਨੂੰ ਹੁਣ ਤੱਕ ਡੇਢ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ। ਭਗਵੰਤ ਮਾਨ ਇਸ ਵੀਡੀਓ ਕਾਰਨ ਵਿਵਾਦਾਂ ਵਿਚ ਫਸ ਗਏ ਹਨ ਅਤੇ ਆਮ ਆਦਮੀ ਪਾਰਟੀ ਨਾਲ ਵੀ ਇਕ ਹੋਰ ਨਵਾਂ ਵਿਵਾਦ ਜੋੜ ਦਿੱਤਾ ਹੈ।
ਨਵ ਵਿਆਹੀ ਲਾੜੀ ਨੇ ਚੱਕਰਾਂ 'ਚ ਪਾਇਆ ਸਹੁਰਾ ਪਰਿਵਾਰ, ਪੁਲਸ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ
NEXT STORY