ਚੰਡੀਗੜ੍ਹ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਰੇਤ ਖੱਡ ਨਿਲਾਮੀ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਚੰਡੀਗੜ੍ਹ ਪੁਲਸ ਨੇ ਸਾਰੇ 'ਆਪ' ਵਿਧਾਇਕਾਂ ਨੂੰ ਵਿਧਾਨ ਸਭਾ ਦੇ ਗੇਟ 'ਤੇ ਹੀ ਰੋਕ ਲਿਆ ਅਤੇ ਹਿਰਾਸਤ 'ਚ ਲੈ ਕੇ ਆਪਣੀ ਬੱਸ ਵਿਚ ਬਿਠਾ ਲਿਆ। ਇਸ ਦੌਰਾਨ 'ਆਪ' ਆਗੂਆਂ ਨੇ ਕਾਂਗਰਸ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਪ੍ਰਦਰਸ਼ਨ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਵਿਧਾਨ ਸਭਾ ਤੋਂ ਚੱਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ਦਾ ਘਿਰਾਓ ਕਰਨ ਜਾ ਰਹੇ ਸਨ। ਜਿਨ੍ਹਾਂ ਨੂੰ ਪੁਲਸ ਨੇ ਵਿਧਾਨ ਸਭਾ ਗੇਟ 'ਤੇ ਹੀ ਰੋਕ ਕੇ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਕੰਵਰ ਸੰਧੂ ਨੂੰ ਛੱਡ ਕੇ 'ਆਪ' ਦੇ ਸਾਰੇ ਵਿਧਾਇਕ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਕੰਵਰ ਸੰਧੂ ਇਸ ਸਮੇਂ ਕੈਨੇਡਾ ਵਿਚ ਹਨ ਜਿਸ ਕਾਰਨ ਉਹ ਇਸ ਪ੍ਰਦਰਸ਼ਨ ਵਿਚ ਸ਼ਾਮਲ ਨਹੀਂ ਹੋ ਸਕੇ।
ਮਨਸਾ ਦੇਵੀ ਮੱਥਾ ਟੇਕਣ ਗਿਆ ਸੀ ਐੱਨ. ਆਰ. ਆਈ ਪਰਿਵਾਰ, ਜਦ ਪਰਤੇ ਘਰ ਤਾਂ ਅੰਦਰ ਦਾ ਹਾਲ ਦੇਖ ਉੱਡੇ ਹੋਸ਼ (ਵੀਡੀਓ)
NEXT STORY