ਚੰਡੀਗੜ੍ਹ : ਰਾਣਾ ਗੁਰਜੀਤ ਖੱਡ ਨਿਲਾਮੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਯੂ.ਪੀ. ਤੋਂ ਆਏ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ 'ਤੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੱਤਰਕਾਰਾਂ ਸਾਹਮਣੇ ਖਹਿਰਾ ਨੂੰ ਫੋਨ ਵੀ ਕੀਤਾ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ 'ਤੇ 202 ਕਰੋੜ ਰੁਪਏ ਯੂ.ਪੀ. ਦੇ ਕਿਸਾਨਾਂ ਦਾ ਮਾਰਨ ਦਾ ਝੂਠਾ ਦੋਸ਼ ਲਗਾਇਆ ਹੈ, ਇਸ ਲਈ ਖਹਿਰਾ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣਾ ਚਾਹੀਦਾ ਹੈ।
ਕਿਸਾਨਾਂ ਨੇ ਕਿਹਾ ਕਿ ਸਿਆਸੀਤਵਾਨਾਂ ਨੂੰ ਕਿਸਾਨਾਂ ਦੇ ਮੋਢੇ 'ਤੇ ਬੰਦੂਕ ਰੱਖ ਨਹੀਂ ਚਲਾਉਣੀ ਚਾਹੀਦੀ। ਕਿਸਾਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਰਾਣਾ ਗੁਰਜੀਤ ਦੇ ਨਾਮ 'ਤੇ ਯੂ. ਪੀ. 'ਚ ਕੋਈ ਐਫ. ਆਈ. ਦਰਜ ਹੈ।
ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਨਿੰਮ ਨਾਲ ਬਣੀ ਸਪਰੇਅ ਦੀ ਵਰਤੋਂ ਕਰਨ ਕਿਸਾਨ (ਵੀਡੀਓ)
NEXT STORY