ਜਲੰਧਰ : ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਜਲੰਧਰ ਦੀ ਵੈਸਟ ਸੀਟ ਦਾਜ 'ਚ ਮੰਗੀ ਹੈ। ਘੁੱਗੀ ਨੇ ਕਿਹਾ ਹੈ ਕਿ ਜਲੰਧਰ ਮੇਰਾ ਘਰ ਹੈ ਅਤੇ ਵੈਸਟ ਹਲਕੇ 'ਚ ਮੇਰਾ ਸਹੁਰਾ ਪਰਿਵਾਰ ਹੈ। ਵਿਆਹ ਮੌਕੇ ਮੈਂ ਹੱਥ ਜੋੜ ਦਿੱਤੇ ਸਨ ਕਿ ਮੈਨੂੰ ਦਾਜ ਨਹੀਂ ਚਾਹੀਦਾ ਪਰ ਅੱਜ ਦਾਜ ਮੰਗਦਾ ਹਾਂ ਕਿ ਮੈਨੂੰ ਇਹ ਸੀਟ ਦੇ ਦਿਓ। ਪੰਜਾਬ 'ਆਪ' ਕਨਵੀਨਰ ਮੰਗਲਵਾਰ ਨੂੰ ਜਲੰਧਰ ਦੇ ਭਾਰਗੋ ਕੈਂਪ 'ਚ ਰੱਖੇ ਇਕ ਨੁਕੜ ਨਾਟਕ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ।
ਆਪਣੇ ਸੰਬੋਧਨ ਵਿਚ ਘੁੱਗੀ ਨੇ ਅਕਾਲੀ-ਭਾਜਪਾ ਅਤੇ ਕਾਂਗਰਸ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਕਿਸਾਨ ਬੱਸ ਯਾਤਰਾ 'ਤੇ ਬੋਲਦੇ ਹੋਏ ਘੁੱਗੀ ਨੇ ਕਿਹਾ ਕਿ ਕਾਂਗਰਸ ਬੱਸ ਚਲਾ ਰਹੀ ਹੈ ਪਰ ਸਿਆਸੀ ਲੀਡਰਾਂ ਦੀਆਂ ਬੱਸਾਂ ਨੇ ਜਿਹੜੀ ਤਬਾਹੀ ਮਚਾਈ ਹੋਈ ਹੈ, ਉਸ ਦੀ ਕੋਈ ਗੱਲ ਨਹੀਂ ਕਰ ਰਿਹਾ।
ਕੈਪਟਨ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ 'ਕੌਫੀ ਵਿੱਦ ਕੈਪਟਨ' ਪ੍ਰੋਗਰਾਮ ਸ਼ੁਰੂ ਕਰਨ ਵਾਲੇ ਕੈਪਟਨ ਦੀ ਕੌਫੀ ਨੂੰ ਤਿੰਨ ਦਿਨ ਬਾਅਦ ਹੀ ਲੋਕਾਂ ਨੇ ਲੱਸੀ ਬਣਾ ਕੇ ਵਾਪਸ ਮੋੜ ਦਿੱਤਾ। 'ਆਪ' ਆਗੂ ਨੇ ਕਿਹਾ ਕਿ ਚੋਣਾਂ ਨੇੜੇ ਆਉਂਦੇ ਹੀ ਸਿਆਸੀ ਲੀਡਰ ਲੋਕਾਂ ਨੂੰ ਸੁਹਾਵਣੇ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੰਦੇ ਹਨ ਪਰ ਚੋਣਾਂ ਤੋਂ ਬਾਅਦ ਇਹ ਆਮ ਲੋਕਾਂ ਦੀ ਸਾਰ ਤਕ ਨਹੀਂ ਲੈਂਦੇ।
ਟੈੱਟ ਦੇ ਨਾਂ 'ਤੇ ਬੇਰੋਜ਼ਗਾਰਾਂ ਨੂੰ ਲੁੱਟ ਰਹੀ ਸਰਕਾਰ
NEXT STORY