ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ )— ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਤਲਵੰਡੀ ਪੁਲ ਸੁਲਤਾਨਪੁਰ ਲੋਧੀ ਵਿਖੇ ਜ਼ਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਇਕੱਠੇ ਹੋ ਕੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪੁਤਲਾ ਸਾੜ ਕੇ ਕਾਂਗਰਸ ਪਾਰਟੀ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਵੱਡੀ ਗਿਣਤੀ 'ਚ ਪਹੁੰਚੇ 'ਆਪ' ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਦੇ ਸਾਹਮਣੇ ਆਏ ਸਟਿੰਗ ਆਪਰੇਸ਼ਨ ਨਾਲ ਸਿੱਖਾਂ 'ਚ ਭਾਰੀ ਰੋਸ ਦੀ ਲਹਿਰ ਹੈ ਅਤੇ ਲਗਾਤਾਰ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਹੋ ਰਹੀ ਹੈ ਪਰ ਜਗਦੀਸ਼ ਟਾਈਟਲਰ ਨੂੰ ਸ਼ੁਰੂ ਤੋ ਹੀ ਕਾਂਗਰਸ ਲੀਡਰਸ਼ਿੱਪ ਅਤੇ ਏਜੰਸੀਆਂ ਬਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਦਿੱਲੀ 'ਚ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕੀਤੇ ਕਤਲਾਂ ਦੇ ਮਾਮਲੇ 'ਚ ਅੱਜ ਤੱਕ ਸਿੱਖਾਂ ਨੂੰ ਕੋਈ ਇੰਨਸਾਫ ਨਹੀ ਮਿਲਿਆ। ਕੇਂਦਰ 'ਚ ਕਈ ਸਰਕਾਰਾਂ ਆਈਆਂ ਅਤੇ ਪੰਜਾਬ 'ਚ ਵੀ ਕਈ ਪਾਰਟੀਆਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਹਨ ਪਰ ਕਿਸੇ ਨੇ ਵੀ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੋਸ਼ਿਸ਼ ਨਹੀਂ ਕੀਤੀ। ਸੱਜਣ ਸਿੰਘ ਚੀਮਾ ਜ਼ਿਲਾ ਪ੍ਰਧਾਨ 'ਆਪ' ਕਪੂਰਥਲਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਾਂਗਰਸ ਵਿਧਾਇਕ ਵੀ ਜਗਦੀਸ਼ ਟਾਈਟਲਰ ਨੂੰ ਬਚਾਉਣ ਲਈ ਸਿੱਖਾਂ ਦਾ ਵਿਰੋਧ ਕਰ ਰਹੇ ਹਨ ਜੋ ਕਿ ਬਹੁਤ ਮਾੜੀ ਸੋਚ ਹੈ। ਟਾਈਟਲਰ ਦਾ ਪੁਤਲਾ ਸਾੜਨ ਸਮੇਂ ਨਰਿੰਦਰ ਸਿੰਘ ਖਿੰਡਾ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਜਥੇ ਪਰਮਜੀਤ ਸਿੰਘ ਖਾਲਸਾ ਪੱਸਨ ਕਦੀਮ, ਗੁਰਪ੍ਰੀਤ ਸਿੰਘ ਗੋਪੀ ਕਬੀਰ ਪੁਰ ਸਰਕਲ ਪ੍ਰਧਾਨ, ਮੁਹੰਮਦ ਰਫੀ ਸਰਕਲ ਪ੍ਰਧਾਨ, ਗਿਆਨੀ ਮਨਜੀਤ ਸਿੰਘ ਖਿੰਡਾ ਡੱਲਾ , ਅਵਤਾਰ ਸਿੰਘ ਡੱਲਾ, ਸ਼ਾਂਤੀ ਸਰੂਪ ਕੰਡਾ, ਐਡਵੋਕੇਟ ਸਤਨਾਮ ਸਿੰਘ ਮੋਮੀ, ਨੀਲਮ ਮਸੀਹ ਜਾਰਜ ਸੀਨੀਅਰ ਆਪ ਆਗੂ, ਰਣਜੀਤ ਸਿੰਘ, ਅੰਗਰੇਜ਼ ਸਿੰਘ ਫੱਤੂਢੀਘਾ ਆਦਿ ਸਮੇਤ 'ਆਪ' ਵਰਕਰਾਂ ਨੇ ਸ਼ਿਰਕਤ ਕੀਤੀ।
ਸੜਕ ਹਾਦਸੇ ਵਿਚ ਔਰਤ ਦੀ ਮੌਤ, ਦੋ ਜ਼ਖਮੀ
NEXT STORY