ਅਬੋਹਰ (ਸੁਨੀਲ) : ਲੰਘੀਂ ਰਾਤ ਉਪਮੰਡਲ ਦੇ ਪਿੰਡ ਦਿਵਾਨਖੇੜਾ ਦੇ ਨੇੜੇ ਇਕ ਬਾਈਕ ਸਵਾਰ ਵੇਟੇਨਰੀ ਡਾਕਟਰ ਦੀ ਇਕ ਓਵਰਲੋਡ ਟਰਾਲੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ, ਜਦਕਿ ਘਟਨਾ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਚੰਨਨਖੇੜਾ ਵਾਸੀ 24 ਸਾਲਾ ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਜਿਹੜਾ ਕਿ ਖੂਈਆਂ ਸਰਵਰ ਵਿਚ ਪਸ਼ੂਆਂ ਦਾ ਡਾਕਟਰ ਸੀ, ਬੀਤੀ ਰਾਤ ਖੂਈਆਂ ਸਰਵਰ ਤੋਂ ਆਪਣੀ ਮਾਸੀ ਦੇ ਘਰ ਦਿਵਾਨਖੇੜਾ ਜਾ ਰਿਹਾ ਸੀ ਤਾਂ ਸੜਕ ਤੋਂ ਲੰਘ ਰਹੀ ਇਕ ਓਵਰਲੋਡ ਟਰਾਲੀ ਨਾਲ ਉਸਦੀ ਟੱਕਰ ਹੋ ਗਈ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਨੇੜੇਲੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਥਾਣਾ ਖੂਈਆਂ ਸਰਵਰ ਪੁਲਸ ਨੂੰ ਦਿੱਤੀ, ਜਿਨ੍ਹਾਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਪੁਲਸ ਨੇ ਟਰਾਲੀ ਤੇ ਬਾਈਕ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਟਰਾਲੀ ਚਾਲਕ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੀਆਂ 500 ਬੈਂਕ ਬ੍ਰਾਂਚਾਂ 'ਚ ਕੰਮ ਬੰਦ, 350 ਕਰੋੜ ਦੇ ਕਰੀਬ ਚੈੱਕ ਨਹੀਂ ਹੋਣਗੇ ਕਲੀਅਰ
NEXT STORY