ਫਗਵਾੜਾ (ਜਲੋਟਾ) - ਫਗਵਾੜਾ 'ਚ ਨੈਸ਼ਨਲ ਹਾਈਵੇ ਨੰਬਰ 3 'ਤੇ ਸਥਿਤ ਸ਼ੂਗਰ ਮਿੱਲ ਚੌਕ ਕੋਲ ਉਸ ਸਮੇਂ ਭੱਜ ਦੌੜ ਮਚ ਗਈ, ਜਦ ਸੀਮੈਂਟ ਨਾਲ ਲੱਦਿਆ ਹੋਇਆ ਇਕ ਕੈਂਟਰ ਬੇਕਾਬੂ ਹੋ ਕੇ ਇਕ ਦੇ ਬਾਅਦ ਇਕ ਕਰਕੇ ਤਿੰਨ ਵਾਹਨਾਂ ਨਾਲ ਟਕਰਾ ਗਿਆ। ਇਸ ਘਟਨਾ ਨਾਲ ਮੇਨ ਹਾਈਵੇ 'ਤੇ ਟ੍ਰੈਫਿਕ ਵਿਵਸਥਾ ਅਸਤ-ਵਿਅਸਤ ਹੋ ਗਈ, ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦੇ ਦੌਰ 'ਚੋਂ ਲੰਘਣਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕੈਂਟਰ ਲੁਧਿਆਣਾ ਵਲ ਜਾ ਰਿਹਾ ਸੀ ਕਿ ਰਸਤੇ 'ਚ ਫਗਵਾੜਾ ਸ਼ੂਗਰ ਮਿੱਲ ਚੌਕ 'ਤੇ ਚਾਲਕ ਨੂੰ ਕਥਿਤ ਤੌਰ 'ਤੇ ਨੀਂਦ ਆ ਗਈ, ਜਿਸ ਨਾਲ ਕੈਂਟਰ ਪਹਿਲਾਂ ਡਿਵਾਈਡਰ ਨਾਲ ਟਕਰਾਇਆ, ਫਿਰ ਇਕ ਸਕੂਲ ਬੱਸ ਸਮੇਤ ਤਿੰਨ ਹੋਰ ਵਾਹਨਾਂ ਨਾਲ ਟਕਰਾ ਗਿਆ। ਸੜਕ 'ਤੇ ਵਾਪਰੇ ਇਸ ਹਾਦਸੇ ਕਾਰਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਦੌਰਾਨ ਵਾਹਨ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ। ਖਬਰ ਲਿਖੇ ਜਾਣ ਤਕ ਪੁਲਸ ਉਕਤ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਹੁਣ ਜੇਲ ਹਸਪਤਾਲਾਂ 'ਚ ਹੀ ਹੋਣਗੇ ਕੈਦੀ ਤੇ ਹਵਾਲਾਤੀਆਂ ਦੇ ਡੋਪ ਟੈਸਟ
NEXT STORY