ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਇਕ ਵਿਅਕਤੀ ਦੀ ਰੇਲ ਟਰੈਕ ਪਾਰ ਕਰਦੇ ਸਮੇਂ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜੀ. ਆਰ. ਪੀ. ਦੇ ਜਗਤਾਰ ਸਿੰਘ ਨੇ ਦੱਸਿਆ ਕਿ ਰਾਮ ਲਾਲ ਪੁੱਤਰ ਲਛਮਣ ਦਾਸ (66) ਵਾਸੀ ਗੋਬਿੰਦ ਕਾਲੋਨੀ ਗਲੀ ਨੰਬਰ 2 ਬਰਨਾਲਾ ਆਪਣੇ ਭਰਾ ਪਾਵਰਕਾਮ ਸਬ-ਅਰਬਨ ਦੇ ਐਕਸੀਅਨ ਪਵਨ ਗਰਗ ਨੂੰ ਮਿਲਣ ਲਈ ਜਾ ਰਿਹਾ ਸੀ। ਜਦੋਂ ਉਹ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਤਾਂ ਰੇਲਗੱਡੀ ਹੇਠਾਂ ਆ ਜਾਣ ਕਾਰਨ ਉਸ ਦੀ ਮੌਤ ਹੋ ਗਈ। ਜੀ. ਆਰ. ਪੀ. ਨੇ ਮ੍ਰਿਤਕ ਦੇ ਪੁੱਤਰ ਗੋਬਿੰਦ ਗਰਗ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ।
ਮਜੀਠੀਆ ਹੀ ਡਰੱਗ ਰੈਕੇਟ ਦਾ ਕਿੰਗ ਪਿਨ, ਜਲਦੀ ਕਰੋ ਗ੍ਰਿਫਤਾਰ
NEXT STORY