ਅਬੋਹਰ(ਸੁਨੀਲ)—ਪਿੰਡ ਬੱਲੂਆਣਾ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ । ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੱਕੀ ਵਾਸੀ ਗੋਰਾ (27) ਪੁੱਤਰ ਜਗਤਾਰ ਸਿੰਘ ਅਬੋਹਰ ਦੀ ਅਨਾਜ ਮੰਡੀ ਤੋਂ ਮਜ਼ਦੂਰੀ ਕਰ ਕੇ ਆਪਣੇ ਸਾਥੀ ਪ੍ਰਤਾਪ ਸਿੰਘ ਪੁੱਤਰ ਅਮਰੀਕ ਸਿੰਘ ਨਾਲ ਮੋਟਰਸਾਈਕਲ 'ਤੇ ਵਾਪਸ ਪਿੰਡ ਜਾ ਰਿਹਾ ਸੀ। ਜਦ ਉਹ ਪਿੰਡ ਬੱਲੂਆਣਾ ਦੇ ਗੁਰਦੁਆਰਾ ਸਾਹਿਬ ਕੋਲ ਪਹੁੰਚੇ ਤਾਂ ਸਾਹਮਣਿਓਂ ਇਕ ਹੋਰ ਮੋਟਰਸਾਈਕਲ 'ਤੇ ਆ ਰਹੇ ਬੱਲੂਆਣਾ ਵਾਸੀ ਰਾਜੇਸ਼ (26) ਪੁੱਤਰ ਨਰਸੀਰਾਮ ਨਾਲ ਟੱਕਰ ਹੋ ਗਈ । ਮੋਟਰਸਾਈਕਲਾਂ ਦੀ ਟੱਕਰ 'ਚ ਗੋਰਾ ਅਤੇ ਰਾਜੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪ੍ਰਤਾਪ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਦਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ । ਦੱਸਿਆ ਜਾਂਦਾ ਹੈ ਕਿ ਮ੍ਰਿਤਕ ਗੋਰਾ ਦੀਆਂ ਦੋ ਕੁੜੀਆਂ ਅਤੇ ਇਕ ਮੁੰਡਾ ਅਤੇ ਰਾਜੇਸ਼ ਦੇ ਇਕ ਮੁੰਡਾ ਤੇ ਇਕ ਕੁੜੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਸਵੇਰੇ ਕੌਮੀ ਸ਼ਾਹ ਮਾਰਗ 'ਤੇ ਚੋਟੀਆਂ ਖੁਰਦ ਵਾਲੇ ਟੀ-ਪੁਆਇੰਟ 'ਤੇ ਰੋਡ ਪਾਰ ਕਰਨ ਸਮੇਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਕਾਰ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਪਾਲ ਪੁੱਤਰ ਮਦਨ ਲਾਲ ਉਮਰ 40 ਸਾਲ ਵਾਸੀ ਤਲਵੰਡੀ ਭਾਈ ਆਪਣੇ ਮੋਟਰਸਾਈਕਲ 'ਤੇ ਚੋਟੀਆਂ ਖੁਰਦ ਵਾਲੀ ਸਾਈਡ ਤੋਂ ਤਲਵੰਡੀ ਭਾਈ ਵੱਲ ਨੂੰ ਆਉਣ ਲਈ ਜਦੋਂ ਹਾਈਵੇ ਪਾਰ ਕਰਨ ਲੱਗਾ ਤਾਂ ਇਕ ਕਾਰ ਦੀ ਲਪੇਟ ਵਿਚ ਆ ਗਿਆ। ਟੱਕਰ ਇੰਨੀ ਜ਼ੋਰ ਦੀ ਸੀ ਕਿ ਮੋਟਰਸਾਈਕਲ ਸਵਾਰ ਉਛਲ ਕੇ ਕਾਰ 'ਤੇ ਜਾ ਡਿੱਗਾ।
ਪੰਜਾਬ ਸਮੇਤ ਇਨ੍ਹਾਂ ਸ਼ਹਿਰਾਂ 'ਚ ਜ਼ਹਿਰੀਲੀ ਹਵਾ 'ਚ ਸਾਹ ਲੈ ਰਹੇ ਨੇ ਲੋਕ
NEXT STORY