ਦੀਨਾਨਗਰ (ਗੁਰਪ੍ਰੀਤ ਚਾਵਲਾ) : ਦੀਨਾਨਗਰ ਦੇ ਨੇੜੇ ਮੋਪਡ ਸਕੂਟਰੀ 'ਤੇ ਸਕੂਲ ਜਾ ਰਹੀਆਂ ਤਿੰਨ ਲੜਕੀਆਂ ਨੂੰ ਟ੍ਰੈਕਟਰ ਨੇ ਸਾਈਡ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਜ਼ਖਮੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਲੜਕੀਆਂ ਇਕੋ ਮੋਪਡ 'ਤੇ ਸਵਾਰ ਹੋ ਕੇ ਸਕੂਲ ਜਾ ਰਹੀਆਂ ਅਤੇ ਜਦੋਂ ਉਹ ਦੀਨਾਨਗਰ ਨੇੜੇ ਪਹੁੰਚੀਆਂ ਤਾਂ ਟਰਾਲੀ ਨੇ ਮੋਪਡ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਤਿੰਨ ਲੜਕੀਆਂ ਹੇਠਾਂ ਡਿੱਗ ਗਈਆਂ ਅਤੇ ਇਕ ਲੜਕੀ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਖਮੀ ਲੜਕੀਆਂ ਨੂੰ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪ੍ਰਵਾਸੀ ਔਰਤ ਦੇ ਵਾਲ ਕੱਟਣ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ
NEXT STORY