ਫਗਵਾੜੇ ਤੋਂ ਜਲੰਧਰ ਆ ਰਹੀ ਕਾਰ ਪਲਟੀ, 3 ਜ਼ਖਮੀ

You Are HerePunjab
Saturday, January 13, 2018-5:27 PM

ਜਲੰਧਰ (ਮਹੇਸ਼)- ਫਗਵਾੜੇ ਤੋਂ ਜਲੰਧਰ ਆ ਰਹੀ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ 30 ਫੁੱਟ ਤੱਕ ਘਿਸਡ਼ਦੀ ਗਈ। ਕਾਰ ਸਵਾਰ 3 ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਧੰਨੋਵਾਲੀ ਰੇਲਵੇ ਫਾਟਕ ਨੇੜੇ ਨੈਸ਼ਨਲ ਹਾਈਵੇ ’ਤੇ ਫਗਵਾੜੇ ਤੋਂ ਜਲੰਧਰ ਆ ਰਹੀ ਇਕ ਸਵਿਫਟ ਕਾਰ ਪਲਟ ਗਈ, ਜਿਸ ਵਿਚ 3 ਨੌਜਵਾਨ ਸਵਾਰ ਸਨ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਕਾਰ ਤਕਰੀਬਨ 30 ਫੁੱਟ ਤਕ ਘਿਸੜਦੀ ਗਈ।

ਇਸ ਹਾਦਸੇ ਵਿਚ ਕਾਰ ਸਵਾਰ ਤਿੰਨੋ ਨੌਜਵਾਨਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਕੈਪੀਟਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਕਿਸੇ ਹੋਰ ਕਾਰ ਜਾਂ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ ਸੀ ਅਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਇਹ ਹਾਦਸਾ ਸ਼ਾਮ ਤਕਰੀਬਨ 3-4 ਵਜੇ ਵਾਪਰਿਆ। ਇਸ ਸਬੰਧੀ ਰਾਮਾ ਮੰਡੀ ਪੁਲਸ ਨੂੰ ਸੂਚਿਤ ਕਰਨ ਦੇ ਬਾਵਜੂਦ 1 ਘੰਟੇ ਬਾਅਦ ਵੀ ਪੁਲਸ ਮੌਕੇ ’ਤੇ ਨਹੀਂ ਪਹੁੰਚੀ। 3 ਨੌਜਵਾਨਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। 

Edited By

Sunny Kashyap

Sunny Kashyap is News Editor at Jagbani.

Popular News

!-- -->