ਦੋਸ਼ੀ ਅਮਰਿੰਦਰ ਖਾਲਸਾ ਖਿਲਾਫ ਆਈ. ਟੀ. ਐਕਟ ਤਹਿਤ ਕੇਸ ਦਰਜ

You Are HerePunjab
Thursday, February 16, 2017-8:16 AM

ਫਗਵਾੜਾ, (ਜਲੋਟਾ)- ਪੁਲਸ ਥਾਣਾ ਸਤਨਾਮਪੁਰਾ ਦੀ ਟੀਮ ਨੇ ਅਖਿਲ ਭਾਰਤੀ ਹਿੰਦੂ ਸੁਰਕਸ਼ਾ ਸੰਮਤੀ ਦੇ ਪੰਜਾਬ ਪ੍ਰਧਾਨ ਦੀਪਕ ਕੁਮਾਰ ਭਾਰਦਵਾਜ ਨੂੰ ਕਥਿਤ ਤੌਰ 'ਤੇ ਮੋਬਾਇਲ ਫੋਨ 'ਤੇ ਧਮਕੀਆਂ ਦੇਣ ਦੇ ਦੋਸ਼ 'ਚ ਇਕ ਦੋਸ਼ੀ ਜਿਸ ਦੀ ਪਛਾਣ ਅਮਰਿੰਦਰ ਖਾਲਸਾ ਵਾਸੀ ਪਿੰਡ ਮੂਸਾ ਬੁੱਲੋਵਾਲ ਹੁਸ਼ਿਆਰਪੁਰ ਹੈ ਦੇ ਖਿਲਾਫ ਆਈ. ਟੀ. ਐਕਟ ਅਤੇ ਧਾਰਾ 506 ਆਈ. ਪੀ. ਸੀ. ਦੇ ਤਹਿਤ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਪੁਲਸ ਕੇਸ 'ਚ ਸ਼ਿਕਾਇਤਕਰਤਾ ਦੀਪਕ ਭਾਰਦਵਾਜ ਵਲੋਂ ਪੁਲਸ ਨੂੰ ਖੁਲਾਸਾ ਕੀਤਾ ਗਿਆ ਹੈ ਕਿ ਦੋਸ਼ੀ ਨੇ ਆਪਣੀ ਫੇਸਬੁੱਕ 'ਤੇ ਕਥਿਤ ਤੌਰ 'ਤੇ ਬੱਬਰ ਖਾਲਸਾ ਖਾਲਿਸਤਾਨ ਆਦਿ ਅਪਲੋਡ ਕੀਤਾ ਹੋਇਆ ਹੈ।
ਦੀਪਕ ਭਾਰਦਵਾਜ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਦੀ ਫੇਸਬੁੱਕ 'ਤੇ ਲਿਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨਿਸ਼ਾਂਤ ਸ਼ਰਮਾ ਵਾਸੀ ਮੋਹਾਲੀ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਸੰਮਤੀ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਪੰਚਾਨੰਦ ਗਿਰੀ ਵਾਸੀ ਪਟਿਆਲਾ ਨੂੰ ਵੀ ਜਲਦ ਦੇਖਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.