ਬਠਿੰਡਾ (ਸੁਖਵਿੰਦਰ)-ਐਕਟਿਵਾ-ਮੋਟਰਸਾਈਕਲ ਦੀ ਟੱਕਰ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 3 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੁਲਤਾਨੀਆਂ ਮਾਰਗ 'ਤੇ ਪਿੰਡ ਝੁੰਬਾ ਵੱਲੋਂ ਆ ਰਹੇ 3 ਮੋਟਰਸਾਈਕਲ ਸਵਾਰ ਐਕਟਿਵਾ ਚਾਲਕ ਬਜ਼ੁਰਗ ਨਾਲ ਟਕਰਾਅ ਗਏ। ਹਾਦਸੇ ਵਿਚ ਚਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਸੂਚਨਾ ਮਿਲਣ 'ਤੇ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਹਿਆ ਪਰ ਰਸਤੇ ਵਿਚ ਹੀ ਜ਼ਖਮੀ ਬਜ਼ੁਰਗ ਦੀ ਮੌਤ ਹੋ ਗਈ।
ਬਾਕੀ ਤਿੰਨਾਂ ਜ਼ਖਮੀਆਂ ਕਾਕਾ ਸਿੰਘ, ਗੁਰਾਦਿੱਤਾ ਸਿੰਘ ਅਤੇ ਰਮਨਦੀਪ ਸਿੰਘ ਵਾਸੀ ਝੁੰਬਾ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕ ਦੀ ਸ਼ਨਾਖਤ ਤੋਤਾ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਸੁਰਖਪੀਰ ਰੋਡ ਦੇ ਤੌਰ 'ਤੇ ਹੋਈ।
ਆਸਮਾਨੀ ਬਿਜਲੀ ਡਿਗਣ ਕਾਰਨ ਮਕਾਨ ਦੀ ਛੱਤ ਡਿੱਗੀ
NEXT STORY