ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸੂਬੇ ਅੰਦਰ ਪਿੱਛਲੇ 10 ਸਾਲਾਂ 'ਚ ਨਸ਼ਿਆਂ ਦਾ ਵੱਡੇ ਪੱਧਰ 'ਤੇ ਪ੍ਰਫੁਲਤ ਹੋਣਾ, ਅਕਾਲੀ ਦਲ ਨੂੰ ਜਨਮਦਾਤਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਉਥੇ ਹੀ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦਾ ਇਸ ਮਾਮਲੇ 'ਚ ਨਾਂਅ ਸਾਹਮਣੇ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਅਤੇ 'ਆਪ' ਦੋਵੇਂ ਪਾਰਟੀਆਂ ਇਕ ਹੀ ਸਿੱਕੇ ਦੇ 2 ਪਹਿਲੂ ਹਨ। ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਤਰਨ ਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਪਾਰਟੀ ਵਰਕਰਾਂ ਨਾਲ ਰੱਖੀ ਮੀਟਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹਨ। ਡਾ. ਅਗਨੀਹੋਤਰੀ ਨੇ ਕਿਹਾ ਕਿ 'ਆਪ' ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਭੁੱਲਰ ਨੂੰ ਪੁਲਸ ਜਾਂ ਸਰਕਾਰ ਦੇ ਕਿਸੇ ਹੋਰ ਵਿਭਾਗ ਵੱਲੋਂ ਨਹੀਂ ਬਲਿਕ ਮਾਨਯੋਗ ਅਦਾਲਤ ਵੱਲੋਂ ਨਸ਼ਾ ਤਸ਼ਕਰੀ ਦੇ ਮਾਮਲੇ 'ਚ ਸੰਮਨ ਕੀਤਾ ਗਿਆ ਹੈ, 'ਤੇ ਇਹ ਪਾਰਟੀ ਜੋ ਸ਼ਹੀਦਾਂ ਦੇ ਸੁਪਣਿਆਂ 'ਤੇ ਚੱਲਣ ਦੇ ਦਮਗਜੇ ਮਾਰਨ ਦੇ ਨਾਲ ਨਸ਼ਿਆਂ ਦੇ ਮੁੱਦੇ 'ਤੇ ਵਿਧਾਨ ਸਭਾ ਦੀ ਚੋਣ ਲੜੀ ਹੈ ਅਤੇ ਹੁਣ ਖਹਿਰਾ ਦੀ ਨਸ਼ਿਆਂ 'ਚ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਦੇ ਮੁੱਖੀ ਅਰਵਿੰਦਰ ਕੇਜਰੀਵਾਲ ਚੁੱਪ ਕਿਉਂ ਹਨ। ਡਾ. ਅਗਨੀਹੋਤਰੀ ਦੇ ਪੁੱਤਰ ਡਾ. ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਕਾਂਗਰਸ ਬਦਲੇ ਦੀ ਰਾਜਨੀਤੀ ਨਹੀਂ ਕਰਨੀ ਚਾਹੁੰਦੀ। ਬੇਸ਼ੱਕ ਅਕਾਲੀ ਦਲ ਵੱਲੋਂ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀਆਂ ਅਤੇ ਅੱਤਿਆਚਾਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਕਾਂਗਰਸ ਸਰਕਾਰ ਸੂਬੇ ਅੰਦਰ ਖੁਸ਼ਹਾਲੀ, ਉਨਤੀ ਅਤੇ ਵਿਕਾਸ ਚਾਹੁੰਦੀ ਹੈ। ਇਸ ਮੌਕੇ ਸਰਪੰਚ ਮੋਨੂੰ ਚੀਮਾ ਵੱਲੋਂ ਡਾ. ਅਗਨੀਹੋਤਰੀ ਨੂੰ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ ਗਿਆ। ਇਸ ਸਮੇਂ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ, ਸਰਪੰਚ ਮੋਨੂੰ ਚੀਮਾ, ਕਾਂਗਰਸੀ ਆਗੂ ਅਵਤਾਰ ਸਿੰਘ ਬੁਰਜ, ਦੁਕਾਨਦਾਰ ਯੂਨੀਅਨ ਅੱਡਾ ਝਬਾਲ ਦੇ ਪ੍ਰਧਾਨ ਰਿੰਕੂ ਛੀਨਾ ਆਦਿ ਹਾਜ਼ਰ ਸਨ।
ਪੰਜਾਬ ਕੈਬਨਿਟ ਦੀ ਮੀਟਿੰਗ ਖਤਮ, ਲਏ ਗਏ ਵੱਡੇ ਫੈਸਲੇ
NEXT STORY