ਪਟਿਆਲਾ (ਇੰਦਰਜੀਤ ਬਕਸ਼ੀ) — ਪੰਜਾਬ 'ਚ ਅਕਾਲੀ ਦਲ ਵਲੋਂ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਦਾ ਪੁਤਲਾ ਸਾੜਿਆ ਜਾ ਰਿਹਾ ਹੈ, ਇਸੇ ਕੜੀ ਤਹਿਤ ਅਕਾਲੀ ਦਲ ਮਾਲਵਾ ਜ਼ੋਨ ਵਲੋਂ ਅੱਜ ਪਟਿਆਲਾ ਦੇ ਫੁਹਾਰਾ ਚੌਕ 'ਤੇ ਦੋਨਾਂ ਦੇ ਪੁਤਲੇ ਸਾੜੇ ਗਏ ਤੇ ਖਹਿਰਾ ਤੋਂ ਅਸਤੀਫਾ ਦੇਖਿਆ ਗਿਆ।
ਇਸ ਸੰੰਬੰਧ 'ਚ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਜੋ ਪਾਰਟੀ ਅਕਾਲੀ ਦਲ ਨੂੰ ਨਸ਼ੇ ਦਾ ਸੁਦਾਗਰ ਦੱਸਦੀ ਸੀ, ਅਸਲ 'ਚ ਉਹ ਹੀ ਖਹਿਰਾ ਡਰੱਗ ਮਾਫੀਆ ਦਾ ਸਰਗਨਾ ਨਿਕਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਆਪ' ਝੂਠ ਦੀ ਪਾਰਟੀ ਹੈ, ਇਸ ਲਈ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਖਹਿਰਾ ਨੂੰ ਪਾਰਟੀ 'ਚੋਂ ਅਜੇ ਤਕ ਕੱਢਿਆ ਨਹੀਂ ਗਿਆ, ਇਸ ਲਈ ਅੱਜ ਪੰਜਾਬ ਭਰ 'ਚ ਅੰਦੋਲਨ ਚਲ ਰਹੇ ਹਨ।
ਸੂਬਾ ਸਰਕਾਰ ਐੱਨ. ਆਰ. ਆਈ. ਸਭਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਗੰਭੀਰ ਨਹੀਂ
NEXT STORY