ਬੈਂਕ 'ਚੋਂ ਪੈਸੇ ਕਢਵਾਉਣ ਗਏ ਸਰਪੰਚ 'ਤੇ ਅਕਾਲੀਆਂ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

You Are HerePunjab
Monday, March 20, 2017-8:15 PM
ਗਿੱਦੜਬਾਹਾ (ਕੁਲਭੂਸ਼ਨ)-ਪਿੰਡ ਕੋਟਭਾਈ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਬਾਬੂ ਸਿੰਘ ਨੂੰ ਅੱਜ ਅਕਾਲੀ ਦਲ ਨਾਲ ਸਬੰਧਿਤ ਕੁਝ ਲੋਕਾਂ ਨੇ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ।
ਵਰਨਣਯੋਗ ਹੈ ਕਿ ਜਦੋਂ ਉਕਤ ਘਟਨਾ ਵਾਪਰੀ, ਉਸ ਸਮੇਂ ਸਾਬਕਾ ਸਰਪੰਚ ਬਾਬੂ ਸਿੰਘ ਪਿੰਡ ਕੋਟਭਾਈ ਦੀ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ 'ਚੋਂ ਪੈਸੇ ਕਢਵਾ ਰਹੇ ਸਨ। ਸਾਬਕਾ ਸਰਪੰਚ 'ਤੇ ਹਮਲੇ ਦੌਰਾਨ ਬੈਂਕ ਸਟਾਫ ਵਿਚ ਹੜਕੰਪ ਮਚ ਗਿਆ ਅਤੇ ਬੈਂਕ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਬੈਂਕ ਨੂੰ ਤਾਲਾ ਲਾ ਕੇ ਬਾਹਰ ਭੱਜ ਗਏ।
ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜ਼ੇਰੇ ਇਲਾਜ ਸਾਬਕਾ ਸਰਪੰਚ ਬਾਬੂ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਨਾਲ ਪਿੰਡ ਦੀ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਵਿਚ ਦੁਪਹਿਰ ਸਮੇਂ ਪੈਸੇ ਕਢਵਾਉਣ ਲਈ ਗਿਆ ਤਾਂ ਕੁਝ ਸਮੇਂ ਬਾਅਦ ਹੀ ਕੋਠੇ ਜਗੜਿਆ ਵਾਲੇ ਦਾ ਇਕ ਅਕਾਲੀ ਆਗੂ ਆਪਣੇ ਲੜਕੇ ਅਤੇ 3 ਹੋਰ ਵਿਅਕਤੀਆਂ ਨਾਲ ਬੈਂਕ ਵਿਚ ਆਇਆ ਅਤੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਬਾਬੂ ਸਿੰਘ ਦੇ ਬਚਾਅ ਲਈ ਆਏ ਉਸ ਦੇ ਲੜਕੇ ਦੇ ਵੀ ਸੱਟਾਂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਬਾਬੂ ਸਿੰਘ ਨੇ ਦੱਸਿਆ ਕਿ ਹਮਲਾਵਰ ਉਸ ਨਾਲ ਕਾਂਗਰਸ ਪਾਰਟੀ ਦਾ ਸਬੰਧਿਤ ਹੋਣ ਕਾਰਨ ਰੰਜਿਸ਼ ਰੱਖਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿਚ ਵਾਪਰੀ ਉਕਤ ਘਟਨਾ ਦੌਰਾਨ ਬੈਂਕ ਸਟਾਫ ਅਤੇ ਮੌਜੂਦ ਲੋਕਾਂ ਵਿਚ ਹੜਕੰਪ ਮਚ ਗਿਆ ਅਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਹਾਦਸੇ ਦੌਰਾਨ ਬੈਂਕ ਦੇ ਮੇਨ ਗੇਟ ਦਾ ਸ਼ੀਸ਼ਾ ਵੀ ਭੰਨਿਆ ਗਿਆ।
ਇਸ ਸਬੰਧੀ ਡੀ. ਐੱਸ. ਪੀ. ਰਾਜਪਾਲ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਿਵਲ ਹਸਪਤਾਲ ਦੇ ਡਾਕਟਰ ਦੀਪਕ ਰਾਏ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਦੋਦਾ ਵਿਖੇ ਇਲਾਜ ਲਈ ਭੇਜ ਦਿੱਤਾ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.