ਚੰਡੀਗੜ੍ਹ : ਕਾਂਗਰਸ ਨੂੰ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ 'ਚ ਹਰਾ ਕੇ ਪੰਜਾਬੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਮੁਕਤ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ, ਹੁਣ ਸਿਰਫ 2017 ਵਿਚ ਕਾਂਗਰਸ ਦੀ ਰਹਿੰਦ-ਖੂੰਹਦ ਨੂੰ ਦਫਨਾਉਣਾ ਬਾਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਉਸ ਹਾਰੀ ਹੋਈ ਕਾਂਗਰਸ ਦਾ ਕਪਤਾਨ ਹੈ, ਜੋ ਪਹਿਲਾਂ ਹੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰੇ ਰਾਜਾਂ ਦੀਆਂ ਚੋਣਾਂ ਵਿਚ ਹਾਰ ਚੁੱਕੀ ਹੈ।
ਅਕਾਲੀ ਆਗੂ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਭਾਵੇਂ ਆਜ਼ਾਦੀ ਤੋਂ ਬਾਅਦ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨਾਲ ਧੱਕੇਸ਼ਾਹੀਆਂ ਕੀਤੀਆਂ ਅਤੇ ਜੂਨ-ਨਵੰਬਰ 1984 ਵਰਗੇ ਭਿਆਨਕ ਸਾਕਿਆਂ ਨੂੰ ਜਨਮ ਦਿੱਤਾ ਪਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਜਬਰ ਅੱਗੇ ਗੋਡੇ ਨਹੀਂ ਟੇਕੇ। ਕਾਂਗਰਸ ਦੇ ਜ਼ੁਲਮਾਂ ਵਿਰੁੱਧ ਪੰਜਾਬੀਆਂ ਨੇ ਲਗਾਤਾਰ 60-65 ਸਾਲ ਤੋਂ ਜੋ ਲੜਾਈ ਆਰੰਭੀ ਹੋਈ ਹੈ, 2017 ਦੀ ਚੋਣ ਉਸ ਸੰਘਰਸ਼ ਦੀ ਅੰਤਿਮ ਲੜਾਈ ਹੋਵੇਗੀ ।
ਅਮਰਿੰਦਰ ਦੀ 'ਨਾਜਾਇਜ਼ ਦੌਲਤ' ਪੰਜਾਬ ਤੇ ਉਸ ਦੇ ਲੋਕਾਂ ਨੂੰ ਵਾਪਸ ਕੀਤੀ ਜਾਵੇ : ਡਾ. ਚੀਮਾ
NEXT STORY