ਮਾਨਸਾ— ਵਿਦੇਸ਼ ਦੇ ਸੁਪਨੇ ਦਿਖਾ ਕੇ ਨੌਜਵਾਨ ਨਾਲ ਠੱਗੀ ਮਾਰਨ ਵਾਲਾ ਪੰਜਾਬੀ ਗਾਇਕ ਹੁਣ ਜੇਲ ਦੀ ਹਵਾ ਖਾਏਗਾ। ਮਾਨਸਾ ਦੀ ਇਕ ਅਦਾਲਤ ਨੇ ਪੰਜਾਬੀ ਗਾਇਕ ਅਰਸ਼ਦੀਪ ਸਿੰਘ ਚੋਟੀਆ ਨੂੰ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਪੈਸੇ ਲੈਣ ਅਤੇ ਵਿਦੇਸ਼ ਨਾ ਭੇਜਣ ਦੇ ਦੋਸ਼ ਵਿਚ ਅਰਸ਼ਦੀਪ ਨੂੰ ਇਕ ਸਾਲ ਦੀ ਸਜ਼ਾ ਅਤੇ 4000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਮਾਮਲੇ ਵਿਚ ਸ਼ਾਮਲ ਇਕ ਦੂਜੇ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮਈ, 2008 ਵਿਚ ਦਰਸ਼ਨ ਸਿੰਘ ਵਾਸੀ ਮੋਹਰ ਸਿੰਘ ਵਾਲਾ ਨੇ ਆਪਣੇ ਬੇਟੇ ਨਿਰਮਲ ਸਿੰਘ ਨੂੰ ਵਿਦੇਸ਼ ਭੇਜਣ ਲਈ ਪੰਜਾਬੀ ਗਾਇਕ ਅਰਸ਼ਦੀਪ ਸਿੰਘ ਚੋਟੀਆ ਅਤੇ ਕਾਲੀਪੁਰ ਡੂਮ ਦੇ ਸੇਵਕ ਦਾਸ ਨੇ ਡੇਢ ਲੱਖ ਰੁਪਏ ਲਏ ਸਨ ਇਸ ਦੇ ਚੱਲਦੇ ਦਰਸ਼ਨ ਸਿੰਘ ਨੇ 5 ਮਈ, 2008 ਨੂੰ ਉਨ੍ਹਾਂ ਨੂੰ ਡੇਢ ਲੱਖ ਰੁਪਏ ਸੌਂਪ ਦਿੱਤੇ ਪਰ ਬਾਅਦ ਵਿਚ ਦੋਸ਼ੀਆਂ ਨੇ ਨਾ ਹੀ ਨਿਰਮਲ ਸਿੰਘ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਇਸ ਬਾਰੇ ਥਾਣਾ ਭੀਖੀ ਦੀ ਪੁਲਸ ਨੇ 19 ਨਵੰਬਰ, 2009 ਨੂੰ ਦਰਸ਼ਨ ਸਿੰਘ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਦੇ ਖਿਲਾਫ ਧਾਰਾ 420 ਅਤੇ 24 ਇਮੀਗ੍ਰੇਸ਼ਨ ਦੇ ਅਧੀਨ ਮਾਮਲਾ ਦਰਜ ਕਰ ਲਿਆ। ਅਰਸ਼ਦੀਪ ਦੇ ਵਕੀਲ ਵਰਿੰਦਰ ਸਿੰਗਲਾ ਅਤੇ ਸੇਵਕ ਦਾਸ ਵੱਲੋਂ ਵਕੀਲ ਮੱਖਣ ਸਿੰਘ ਅਦਾਲਤ ਵਿਚ ਪੇਸ਼ ਹੋਏ।
ਬਚਾਅ ਪੱਖ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਜਗਦੀਪ ਸੂਦ ਦੀ ਅਦਾਲਤ ਵੱਲੋਂ ਗਾਇਕ ਅਰਸ਼ਦੀਪ ਨੂੰ ਸਜ਼ਾ ਸੁਣਾਈ ਗਈ ਅਤੇ ਸੇਵਕ ਦਾਸ ਨੂੰ ਬਰੀ ਕਰ ਦਿੱਤਾ ਗਿਆ।
ਨਗਰ ਨਿਗਮ ਚੋਣਾਂ ਅਗਲੇ ਸਾਲ ਅਪ੍ਰੈਲ 'ਚ ਹੀ ਹੋਣਗੀਆਂ!
NEXT STORY