ਸੇਵਾਮੁਕਤ ਅਧਿਕਾਰੀ ਨਹੀਂ ਛੱਡ ਰਹੇ ਵੀ. ਆਈ. ਪੀ. ਕਲਚਰ

You Are HerePunjab
Tuesday, March 21, 2017-5:00 AM

ਅੰਮ੍ਰਿਤਸਰ, (ਦਲਜੀਤ)- ਸਰਕਾਰੀ ਵਿਭਾਗਾਂ ਦੇ ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀ ਵੀ. ਆਈ. ਪੀ. ਕਲਚਰ ਨੂੰ ਨਹੀਂ ਛੱਡ ਪਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਵੀ. ਆਈ. ਪੀ. ਕਲਚਰ ਨੂੰ ਤਿਆਗ ਦਿੱਤਾ ਹੈ ਪਰ ਅਜੇ ਵੀ ਮੌਜੂਦਾ ਤੇ ਸੇਵਾਮੁਕਤ ਅਧਿਕਾਰੀ ਵੀ. ਆਈ. ਪੀ. ਕਲਚਰ ਦੇ ਮੋਹ ਤੋਂ ਬਾਹਰ ਨਹੀਂ ਆ ਰਹੇ ਹਨ। ਅਜਿਹੀ ਹੀ ਇਕ ਤਾਜ਼ਾ ਮਿਸਾਲ ਸਿਵਲ ਹਸਪਤਾਲ ਅੰਮ੍ਰਿਤਸਰ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਿਥੇ ਸੇਵਾਮੁਕਤ ਸਿਵਲ ਸਰਜਨ ਡਾ. ਮਹਿੰਦਰ ਸਿੰਘ ਜੱਸਲ ਨੀਲੀ ਬੱਤੀ ਵਾਲੀ ਗੱਡੀ 'ਚੋਂ ਉਤਰਦੇ ਵਿਖਾਈ ਦਿੱਤੇ।
ਜਾਣਕਾਰੀ ਅਨੁਸਾਰ ਸਿਵਲ ਸਰਜਨ ਤਰਨਤਾਰਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਡਾ. ਜੱਸਲ ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਮਰੀਜ਼ਾਂ ਦੇ ਅਲਟਰਾਸਾਊਂਡ ਕਰਨ ਲਈ ਆਉਂਦੇ ਹਨ। ਡਾ. ਸਾਹਿਬ ਸਿਵਲ ਸਰਜਨ ਵਾਲਾ ਰਵੱਈਆ ਅਜੇ ਵੀ ਨਹੀਂ ਛੱਡ ਪਾ ਰਹੇ ਹਨ। ਮੁੱਖ ਮੰਤਰੀ ਤੇ ਹੋਰ ਮੰਤਰੀਆਂ ਨੇ ਆਪਣੀਆਂ ਗੱਡੀਆਂ ਤੋਂ ਲਾਲ, ਨੀਲੀਆਂ ਬੱਤੀਆਂ ਭਾਵੇਂ ਉਤਾਰ ਲਈਆਂ ਹਨ ਪਰ ਸੇਵਾਮੁਕਤ ਅਧਿਕਾਰੀ ਅਜੇ ਵੀ ਆਪਣੀ ਸ਼ਾਨੋ-ਸ਼ੌਕਤ ਬਰਕਰਾਰ ਰੱਖਦੇ ਹੋਏ ਨੀਲੀ ਬੱਤੀ ਲਾ ਕੇ ਗੱਡੀ ਵਿਚ ਘੁੰਮ ਰਹੇ ਹਨ।
ਉਧਰ ਦੂਜੇ ਪਾਸੇ ਡਾ. ਜੱਸਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਹ ਟਾਲਮਟੋਲ ਕਰਦੇ ਵਿਖਾਈ ਦਿੱਤੇ ਅਤੇ ਫਿਰ ਬੋਲੇ ਕਿ ਡਰਾਈਵਰ ਨੇ ਗਲਤੀ ਨਾਲ ਨੀਲੀ ਬੱਤੀ ਲਾ ਦਿੱਤੀ ਹੋਵੇਗੀ, ਫਿਰ ਬੋਲੇ ਕਿ ਉਨ੍ਹਾਂ ਦੀ ਗੱਡੀ ਕੋਈ ਮੰਗ ਕੇ ਲੈ ਗਿਆ ਅਤੇ ਸ਼ਾਇਦ ਉਸ ਨੇ ਲਾ ਦਿੱਤੀ ਹੋਵੇ। ਉਹ ਡਰਾਈਵਰ ਨੂੰ ਕਹਿਣਗੇ ਕਿ ਅਜਿਹਾ ਕੰਮ ਬਿਲਕੁਲ ਨਾ ਕਰੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.