ਫਾਜ਼ਿਲਕਾ/ਜਲਾਲਾਬਾਦ(ਨਾਗਪਾਲ, ਗੁਲਸ਼ਨ, ਨਿਖੰਜ)-ਥਾਣਾ ਅਰਨੀਵਾਲਾ ਪੁਲਸ ਨੇ 125 ਲੀਟਰ ਲਾਹਣ ਅਤੇ ਹੋਰ ਸਾਮਾਨ ਬਰਾਮਦ ਕਰ ਕੇ ਦੋ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਐੱਚ. ਸੀ. ਗੁਰਦੀਪ ਸਿੰਘ 23 ਮਈ ਨੂੰ ਸ਼ਾਮ ਸਮੇਂ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਘਟਿਆਂ ਵਾਲੀ ਜੱਟਾਂ ਦੇ ਨੇੜੇ ਰਮੇਸ਼ ਸਿੰਘ ਵਾਸੀ ਢਾਣੀ ਦਰਿਆ ਸਿੰਘ ਪਿੰਡ ਚਾਹਲਾਂ ਵਾਲੀ ਤੋਂ 100 ਲੀਟਰ ਲਾਹਣ ਬਰਾਮਦ ਹੋਈ। ਇਸ ਤੋਂ ਇਲਾਵਾ ਏ. ਐੱਸ. ਆਈ. ਭੁਪਿੰਦਰ ਸਿੰਘ ਬੀਤੀ ਸ਼ਾਮ ਜਦੋਂ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਨੇੜੇ ਸੁਰਿੰਦਰ ਸਿੰਘ ਵਾਸੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਤੋਂ ਸਵਾ ਬੋਤਲ ਦੇਸੀ ਸ਼ਰਾਬ, ਚਾਲੂ ਭੱਠੀ ਦਾ ਸਾਮਾਨ ਅਤੇ 25 ਲੀਟਰ ਲਾਹਣ ਬਰਾਮਦ ਕੀਤੀ, ਜਿਸਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਵਾਂ ਵਿਅਕਤੀਆਂ ਦੇ ਖਿਲਾਫ਼ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬਠਿੰਡਾ 'ਚ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼, ਅਜਿਹੀ ਹਾਲਤ 'ਚ ਮਿਲੇ ਲੜਕੇ-ਲੜਕੀਆਂ ਦੇਖ ਪੁਲਸ ਦੇ ਉਡੇ ਹੋਸ਼ (ਵੀਡੀਓ)
NEXT STORY