ਜੇਲ 'ਚ ਮੁਲਾਕਾਤ ਸਮੇਂ ਬੀੜੀਆਂ ਲੁਕੋ ਲਿਆਈ ਔਰਤ ਕਾਬੂ

You Are HerePunjab
Tuesday, March 21, 2017-3:30 AM

ਲੁਧਿਆਣਾ(ਸਿਆਲ)-ਕੇਂਦਰੀ ਜੇਲ 'ਚ ਹਵਾਲਾਤੀ ਬੇਟੇ ਨਾਲ ਮੁਲਾਕਾਤ ਕਰਨ ਆਈ ਉਸ ਦੀ ਮਾਂ ਦੇ ਕੋਲੋਂ ਜੇਲ ਗਾਰਦ ਨੇ ਤਲਾਸ਼ੀ ਦੌਰਾਨ ਬੀੜੀਆਂ ਬਰਾਮਦ ਕੀਤੀਆਂ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 12 ਵਜੇ ਦੇ ਲਗਭਗ ਇਕ ਔਰਤ ਨੇ ਮੁਲਾਕਾਤ ਲਈ ਕੰਪਿਊਟਰ 'ਤੇ ਆਪਣਾ ਨਾਂ ਦਰਜ ਕਰਵਾਉਣ ਤੋਂ ਬਾਅਦ ਜੇਲ ਕੰਟੀਨ ਤੋਂ ਕੁਝ ਸਾਮਾਨ ਦੀ ਖਰੀਦਦਾਰੀ ਕੀਤੀ। ਇਸ ਤੋਂ ਬਾਅਦ ਉਹ ਮੁਲਾਕਾਤ ਲਈ ਆਪਣੀ ਵਾਰੀ ਦੀ ਉਡੀਕ ਕਰਨ ਲੱਗੀ। ਜਦੋਂ ਮੁਲਾਕਾਤ ਦੀ ਆਵਾਜ਼ ਪਈ ਤਾਂ ਮੁਲਾਕਾਤ ਦੇ ਕਮਰੇ ਵਿਚ ਜਾਣ ਤੋਂ ਪਹਿਲਾਂ ਜੇਲ ਗਾਰਦ ਕਰਮਚਾਰੀ ਨੇ ਔਰਤ ਵੱਲੋਂ ਲਿਆਂਦੇ ਸਾਮਾਨ ਦੀ ਤਲਾਸ਼ੀ ਲਈ। ਇਸ ਦੌਰਾਨ ਬਿਸਕੁੱਟ ਦੇ ਪੈਕਟ 'ਚ ਲੁਕੋ ਕੇ ਰੱਖੀਆਂ ਬੀੜੀਆਂ ਦੇ ਨਾਲ ਇਕ ਹੋਰ ਬੀੜੀਆਂ ਨਾਲ ਭਰਿਆ ਪੈਕਟ ਬਰਾਮਦ ਹੋਇਆ। ਕੇਸ ਜੇਲ ਅਧਿਕਾਰੀ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਸਬੰਧ 'ਚ ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਔਰਤ ਕੋਲੋਂ 100 ਦੇ ਲਗਭਗ ਖੁੱਲ੍ਹੀਆਂ ਬੀੜੀਆਂ ਫੜੀਆਂ ਹਨ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਆਪਣੇ ਹਵਾਲਾਤੀ ਬੇਟੇ ਨਾਲ ਕਿੰਨੀ ਵਾਰ ਮੁਲਾਕਾਤ ਕਰਨ ਆ ਚੁੱਕੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.