ਪਰਚਾ ਰੱਦ ਕਰਵਾਉਣ ਦਾ ਝਾਂਸਾ ਦੇ ਕੇ 1 ਲੱਖ ਦੀ ਠੱਗੀ ਮਾਰਨ ਵਾਲੇ 2 ਅੜਿੱਕੇ

You Are HerePunjab
Friday, April 21, 2017-7:24 AM

ਸੰਗਰੂਰ(ਬੇਦੀ, ਬਾਵਾ, ਵਿਕਾਸ, ਅੱਤਰੀ)-ਚੂਰਾ ਪੋਸਤ ਦੇ ਕੇਸ 'ਚ ਨਾਮਜ਼ਦ ਵਿਅਕਤੀ ਦਾ ਪਰਚਾ ਰੱਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਠੱਗੀ ਮਾਰਨ 'ਤੇ ਪੁਲਸ ਵਲੋਂ ਚਾਰ ਜਾਣਿਆਂ 'ਤੇ ਮਾਮਲਾ ਦਰਜ ਕੀਤਾ ਹੈ। ਸੇਵਾ ਸਿੰਘ ਮੱਲ੍ਹੀ ਪੀ. ਪੀ. ਐੱਸ. ਕਪਤਾਨ ਪੁਲਸ (ਇਨ) ਸੰਗਰੂਰ ਤੇ ਹਰਪ੍ਰੀਤ ਸਿੰਘ ਸੰਧੂ ਪੀ. ਪੀ. ਐੱਸ. ਕਪਤਾਨ ਪੁਲਸ (ਸਪੈਸ਼ਲ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 8-4-17 ਨੂੰ ਸਹਾਇਕ ਥਾਣੇਦਾਰ ਸਾਧਾ ਸਿੰਘ ਥਾਣਾ ਭਵਾਨੀਗੜ੍ਹ ਨੇ ਸਮੇਤ ਪੁਲਸ ਪਾਰਟੀ ਸੰਦੀਪ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਭਵਾਨੀਗੜ੍ਹ ਤੋਂ 15 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਵਾ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕੀਤਾ।
ਇਸ ਸਬੰਧੀ ਸੰਦੀਪ ਸਿੰਘ ਦੇ ਪਰਿਵਾਰ ਤੇ ਉਸ ਦੇ ਸਾਲੇ ਸੁਖਵਿੰਦਰ ਸਿੰਘ ਉਰਫ ਕਾਕਾ ਪੁੱਤਰ ਰਾਮਜਸ ਵਾਸੀ ਪਿੰਡ ਭੱਮਾਬੰਧੀ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਨਾਲ ਸੰਦੀਪ ਸਿੰਘ ਨੂੰ ਛੁਡਾਉਣ ਬਾਰੇ ਗੱਲ ਕੀਤੀ ਤਾਂ ਨਿਰਮਲ ਸਿੰਘ ਨੇ ਕਿਹਾ ਕਿ ਮੇਰੀ ਅੱਗੇ ਇੰਦਰਜੀਤ ਸਿੰਘ ਉਰਫ਼ ਰਘੂ ਪੁੱਤਰ ਕ੍ਰਿਪਾਲ ਸਿੰਘ ਵਾਸੀ ਪ੍ਰੇਮ ਬਸਤੀ ਸੰਗਰੂਰ, ਵਿਕਾਸ ਉਰਫ ਕੋਬਰਾ ਪੁੱਤਰ ਪਵਨ ਕੁਮਾਰ ਵਾਸੀ ਗੁਰੂ ਨਾਨਕ ਕਾਲੋਨੀ ਸੰਗਰੂਰ ਅਤੇ ਚੰਨਵੀਰ ਸਿੰਘ ਉਰਫ ਚੰਨਾ ਪੁੱਤਰ ਦਲਬਾਰਾ ਸਿੰਘ ਵਾਸੀ ਜਲਾਨ ਜਿਨ੍ਹਾਂ ਦੀ ਅੱਗੇ ਕਾਫ਼ੀ ਪਹੁੰਚ ਹੈ ਨਾਲ ਗੱਲ ਹੋ ਗਈ ਹੈ। ਤੇਰੇ ਜੀਜੇ ਸੰਦੀਪ ਨੂੰ ਛੁਡਾਉਣ 'ਤੇ 1,00,000 ਰੁਪਇਆ ਲੱਗੇਗਾ, ਜਿਸ ਦਾ ਪ੍ਰਬੰਧ ਕਰ ਲੈ ਤਾਂ ਸੁਖਵਿੰਦਰ ਸਿੰਘ ਉਰਫ ਕਾਕਾ ਨੇ ਆਪਣੇ ਘਰੋਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਦਾ ਪ੍ਰਬੰਧ ਕਰ ਕੇ 1,00,000 ਰੁਪਏ ਇਨ੍ਹਾਂ ਦੇ ਦੱਸਣ ਮੁਤਾਬਿਕ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸਾਹਮਣੇ ਬੱਸ ਸਟੈਂਡ ਸੰਗਰੂਰ ਪੁੱਜ ਕੇ ਸੰਦੀਪ ਸਿੰਘ ਦੇ ਪਿਤਾ ਦੇ ਸਾਹਮਣੇ ਇਨ੍ਹਾਂ ਨੂੰ ਦੇ ਦਿੱਤੇ ਜੋ ਇਨ੍ਹਾਂ ਬਾਅਦ ਵਿਚ ਰਚੀ ਸਾਜ਼ਿਸ਼ ਅਨੁਸਾਰ ਆਪਸ 'ਚ ਵੰਡ ਲਏ।
ਜਦੋਂ ਅਗਲੇ ਦਿਨ ਸੰਦੀਪ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਸੰਦੀਪ ਸਿੰਘ ਦੇ ਖਿਲਾਫ਼ ਬਰਾਮਦ ਹੋਈ ਭੁੱਕੀ ਦਾ ਪਰਚਾ ਦਰਜ ਹੋ ਗਿਆ ਹੈ ਤਾਂ ਪਰਿਵਾਰ ਵਾਲਿਆਂ ਨੇ ਇਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਇਹ ਕਹਿ ਕੇ ਟਾਲ ਦਿੱਤਾ ਕਿ ਸਾਡੀ ਦੁਬਾਰਾ ਗੱਲ ਹੋ ਗਈ ਹੈ, ਸੰਦੀਪ ਸਿੰਘ ਦਾ ਨਾਮ ਭੁੱਕੀ ਕੇਸ 'ਚੋਂ ਕਢਵਾ ਦਿੱਤਾ ਜਾਵੇਗਾ। ਕਰੀਬ 8-10 ਦਿਨ ਬੀਤਣ 'ਤੇ ਅਜਿਹਾ ਕੁਝ ਨਾ ਹੋਣ 'ਤੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਇਹ ਪੱਤਾ ਲੱਗਣ 'ਤੇ ਕਿ ਇਨ੍ਹਾਂ ਚਾਰਾਂ ਨੇ ਆਪਸ ਵਿਚ ਮਿਲ ਕੇ ਸੰਦੀਪ ਸਿੰਘ ਦਾ ਭੁੱਕੀ ਕੇਸ ਵਿਚੋਂ ਨਾਂ ਖਾਰਜ ਕਰਵਾਉਣ ਦੇ ਨਾਂ 'ਤੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਤਾਂ ਸੁਖਵਿੰਦਰ ਸਿੰਘ ਸਮੇਤ ਨਾਇਬ ਸਿੰਘ ਨੇ ਇਸ ਠੱਗੀ ਬਾਰੇ ਮਨਦੀਪ ਸਿੰਘ ਸਿੱਧੂ ਐੱਸ. ਐੱਸ. ਪੀ. ਸੰਗਰੂਰ ਅੱਗੇ ਪੇਸ਼ ਹੋ ਕੇ ਤਸਦੀਕਸ਼ੁਦਾ ਹਲਫੀਆ ਬਿਆਨ ਸਮੇਤ ਦਰਖਾਸਤ ਦਿੱਤੀ, ਜਿਸ 'ਤੇ ਇਨ੍ਹਾਂ ਚਾਰੇ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਹੋਇਆ ਹੈ। ਦੋਸ਼ੀਆਨ ਨਿਰਮਲ ਸਿੰਘ ਉਰਫ ਸਰਪੰਚ ਅਤੇ ਚੰਨਵੀਰ ਸਿੰਘ ਉਰਫ ਚੰਨਾ ਨੂੰ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸਾਹਮਣੇ ਬੱਸ ਸਟੈਂਡ ਸੰਗਰੂਰ ਤੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 80 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਜਦਕਿ ਦੋਸ਼ੀ ਇੰਦਰਜੀਤ ਸਿੰਘ ਉਰਫ ਰਘੂ ਤੇ ਵਿਕਾਸ ਉਰਫ ਕੋਬਰਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.