ਬਜ਼ੁਰਗ ਵਪਾਰੀ ਨੂੰ ਬਲੈਕਮੇਲ ਕਰਨ ਵਾਲੇ 4 ਕਾਬੂ

You Are HerePunjab
Friday, April 21, 2017-7:26 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)–ਇਕ ਬਜ਼ੁਰਗ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਸੇਖਾ ਚੌਕ 'ਤੇ ਸਬ-ਇੰਸਪੈਕਟਰ ਗੌਰਵਵੰਸ਼ ਸਿੰਘ ਆਪਣੇ ਪੁਲਸ ਕਰਮਚਾਰੀਆਂ ਨਾਲ ਗਸ਼ਤ 'ਤੇ ਸੀ ਤਾਂ ਕਚਹਿਰੀ ਚੌਕ ਵਲੋਂ ਆਈ ਗੱਡੀ ਦੇ ਚਾਲਕ ਨੇ ਪੁਲਸ ਪਾਰਟੀ ਨੂੰ ਦੇਖ ਕੇ ਪਹਿਲਾਂ ਤਾਂ ਗੱਡੀ ਹੌਲੀ ਕਰ ਲਈ ਫਿਰ ਇਕਦਮ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕਾਰ ਨੂੰ ਕਾਬੂ ਕਰ ਕਾਰ 'ਚ ਬੈਠੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤਾਂ ਕਾਰ ਚਾਲਕ ਨੇ ਆਪਣਾ ਨਾਂ ਨਿਰਮਲ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮਾਖਾ ਜ਼ਿਲਾ ਮਾਨਸਾ, ਉਸ ਦੇ ਨਾਲ ਬੈਠੀ ਔਰਤ ਨੇ ਆਪਣਾ ਨਾਂ ਪਿੰਕੀ ਪਤਨੀ ਰਾਮ ਵਾਸੀ ਪੁਰਾਣੀ ਅਨਾਜ ਮੰਡੀ ਸੰਗਰੂਰ, ਕਾਰ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਗੁਰਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਠੀਕਰੀਵਾਲ ਤੇ ਗੁਰਮੁਖ ਸਿੰਘ ਉਰਫ ਕਰਨ ਪੁੱਤਰ ਰਾਮ ਸਿੰਘ ਵਾਸੀ 22 ਏਕੜ ਬਰਨਾਲਾ ਦੱਸਿਆ। ਉਨ੍ਹਾਂ ਦੇ ਨਾਲ ਹੀ ਕੱਚਾ ਕਾਲਜ ਰੋਡ ਸਥਿਤ ਕੋਹੇਨੂਰ ਮਾਰਬਲ ਦੇ ਮੰਗਤ ਰਾਏ ਬਾਂਸਲ ਬੈਠੇ ਸਨ। ਉਹ ਉੱਚੀ-ਉੱਚੀ ਰੋਣ ਲੱਗ ਪਏ। ਪੁਲਸ ਪਾਰਟੀ ਨੇ ਜਦੋਂ ਉਨ੍ਹਾਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵਲੋਂ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਔਰਤਾਂ ਗੈਂਗ ਬਣਾ ਕੇ ਬਜ਼ੁਰਗਾਂ ਨੂੰ ਬਣਾਉਂਦੀਆਂ ਸਨ ਨਿਸ਼ਾਨਾ
ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਕੋਲੋਂ 19000 ਰੁ. ਨਕਦ ਬਰਾਮਦ ਕਰ ਲਏ ਹਨ। ਪੁੱਛÎਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਡਾ ਗੈਂਗ ਬਣਾਇਆ ਹੋਇਆ ਹੈ। ਨਿਰਮਲ ਸਿੰਘ ਗੈਂਗ ਦਾ ਮੁਖੀ ਹੈ ਇਸ 'ਚ ਦੋ ਔਰਤਾਂ ਮਨੂੰ ਵਾਸੀ ਸੰਗਰੂਰ ਤੇ ਕਮਲਾ ਵਾਸੀ ਸੇਖਾ ਰੋਡ ਬਰਨਾਲਾ ਸ਼ਾਮਲ ਹਨ। ਉਹ ਬਜ਼ੁਰਗ ਵਪਾਰੀਆਂ ਨੂੰ ਸਾਜ਼ਿਸ਼ ਅਧੀਨ ਫਸਾ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਕਰਦੀਆਂ ਹਨ।
ਔਰਤ ਨੇ ਕਮਰੇ ਦੀ ਕੁੰਡੀ ਬੰਦ ਕਰ ਕੇ ਮੈਥੋਂ ਬਟੋਰੇ 20,000 ਰੁ.
ਪੁਲਸ ਪਾਰਟੀ ਨੂੰ ਮੰਗਤ ਰਾਏ ਨੇ ਦੱਸਿਆ ਕਿ ਮੇਰੇ ਮੋਬਾਇਲ 'ਤੇ ਇਕ ਔਰਤ ਦਾ ਫੋਨ ਆਇਆ ਤੇ ਆਪਣੀਆਂ ਭੋਲੀਆਂ-ਭਾਲੀਆਂ ਗੱਲਾਂ 'ਚ ਲਾ ਕੇ ਮੈਨੂੰ ਗਰੀਨ ਐਵੇਨਿਊ ਕਾਲੋਨੀ ਦੀ ਸਾਹਮਣੇ ਵਾਲੀ ਗਲੀ 'ਚ ਬੁਲਾ ਲਿਆ। ਜਿਥੇ ਕਮਰੇ 'ਚ ਦੋ ਔਰਤਾਂ ਬੈਠੀਆਂ ਸਨ। ਇਕ ਔਰਤ ਬਾਹਰ ਚਲੀ ਗਈ ਤੇ ਦੂਜੀ ਔਰਤ ਨੇ ਅੰਦਰੋਂ ਕੁੰਡੀ ਲਾ ਕੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਤੇ ਰੌਲਾ ਪਾਉਣ ਲੱਗ ਪਈ। ਇੰਨੇ 'ਚ ਹੀ ਬਾਹਰੋਂ ਕੁੰਡਾ ਖੜਕਾਉਣ ਦੀ ਆਵਾਜ਼ ਆਈ। ਬਾਹਰੋਂ ਇਕ ਔਰਤ ਤੇ ਦੋ ਵਿਅਕਤੀ ਅੰਦਰ ਦਾਖਲ ਹੋਏ ਤੇ ਮੈਨੂੰ ਬਦਨਾਮੀ ਦਾ ਡਰ ਦਿਖਾ ਕੇ 20,000 ਰੁ. ਲੈ ਲਏ ਤੇ 1 ਲੱਖ ਰੁ. ਦੀ ਹੋਰ ਮੰਗ ਕਰਨ ਲੱਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਹਲਵਾਰਾ 'ਚ ਕੰਮ ਚੱਲਦਾ ਹੈ ਮੈਂ ਲੱਖ ਰੁ. ਉਥੋਂ ਦਿਵਾ ਦਿੰਦਾ ਹੈ। ਜਿਸ 'ਤੇ ਉਨ੍ਹਾਂ ਨੇ ਮੈਨੂੰ ਕਾਰ 'ਚ ਬਿਠਾ ਲਿਆ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.