ਬੋਹਾ(ਬਾਂਸਲ)-ਸ਼ਰਾਬ ਦੇ ਠੇਕੇ 'ਚੋਂ ਨਕਦੀ ਅਤੇ ਸ਼ਰਾਬ ਲੁੱਟਣ ਵਾਲੇ 4 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ. ਐੱਚ. ਓ. ਬੋਹਾ ਗੁਰਵੀਰ ਸਿੰਘ ਨੇ ਦੱਸਿਆ ਕਿ 15 ਜੁਲਾਈ ਨੂੰ ਪਿੰਡ ਸਤੀਕੇ ਵਿਖੇ ਠੇਕੇ 'ਤੇ ਕਰਿੰਦੇ ਦੀ ਕੁੱਟਮਾਰ ਕਰ ਕੇ ਨਕਦੀ ਅਤੇ ਸ਼ਰਾਬ ਦੀ ਲੁੱਟ ਕੀਤੀ ਗਈ ਸੀ, ਜਿਸ 'ਤੇ ਪੁਲਸ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਸੈਦੇਵਾਲਾ ਸਤੀਕੇ ਪੁਲ 'ਤੇ ਨਾਕਾਬੰਦੀ ਦੌਰਾਨ ਇਸ ਲੁੱਟ-ਖੋਹ 'ਚ ਸ਼ਾਮਲ ਬਲੈਰੋ ਗੱਡੀ ਦੀ ਪਛਾਣ 'ਤੇ ਚਾਰ ਨੌਜਵਾਨਾਂ ਸੁਖਵਿੰਦਰ ਸਿੰਘ, ਗੋਰਾ ਸਿੰਘ, ਕਾਲਾ ਸਿੰਘ ਤੇ ਹਰਕਰਨ ਸਿੰਘ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ 18 ਡੱਬੇ ਸ਼ਰਾਬ ਤੇ ਇਕ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕੀਤੀ ਗਈ ਹੈ। ਪੁਲਸ ਇਸ ਮਾਮਲੇ ਦੀ ਹੋਰ ਪੜਤਾਲ ਕਰ ਰਹੀ ਹੈ।
ਮੋਟਰਸਾਈਕਲ ਸੂਏ 'ਚ ਡਿੱਗਣ ਨਾਲ 1 ਵਿਅਕਤੀ ਦੀ ਮੌਤ, 1 ਜ਼ਖ਼ਮੀ
NEXT STORY