ਬਠਿੰਡਾ(ਵਰਮਾ)-ਸ਼ੱਕੀ ਹਾਲਤ 'ਚ ਝੁਲਸੀ ਔਰਤ ਡਾ. ਦੀਪਸ਼ਿਖਾ ਦੀ ਮੌਤ ਦਾ ਅਜੇ ਤੱਕ ਪਰਦਾ ਨਹੀਂ ਉਠ ਸਕਿਆ ਕਿ ਉਸ ਦੀ ਮੌਤ ਕਿਵੇਂ ਹੋਈ? ਡੇਢ ਮਹੀਨਾ ਲੰਘਣ ਤੋਂ ਬਾਅਦ ਵੀ ਪੁਲਸ ਦੇ ਹੱਥ ਪੋਸਟਮਾਰਟਮ ਰਿਪੋਰਟ ਨਹੀਂ ਲੱਗੀ। 5 ਦਸੰਬਰ ਨੂੰ ਪਾਇਓਨੀਅਰ-ਦੀਪਸ਼ਿਖਾ ਡਾਇਗਨਾਸਟਿਕ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਅਚਾਨਕ ਅੱਗ ਲੱਗ ਗਈ। ਇਸ 'ਚ ਡਾ. ਦੀਪਸ਼ਿਖਾ 40 ਪ੍ਰਤੀਸ਼ਤ ਝੁਲਸ ਗਈ ਸੀ। ਦੋ ਦਿਨ ਬਾਅਦ ਉਸ ਦੀ ਮੈਕਸ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕਾ ਦੀ ਭੈਣ ਕਾਂਤਾ ਸੋਮਾਨੀ ਤੇ ਭਰਾ ਸੰਜੇ ਸ਼ਾਰਦਾ ਤੇ ਅਰੁਣ ਸ਼ਾਰਦਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਉਸ ਦੇ ਪਤੀ ਡਾ. ਗਜਿੰਦਰ ਸ਼ੇਖਾਵਤ 'ਤੇ ਮਾਮਲਾ ਦਰਜ ਕਰ ਲਿਆ ਸੀ। ਉਦੋਂ ਤੋਂ ਹੀ ਉਹ ਅੰਡਰ-ਗਰਾਊਂਡ ਹੈ। 16 ਦਸੰਬਰ ਨੂੰ ਸਥਾਨਕ ਅਦਾਲਤ 'ਚ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਸ ਰਾਜਨੀਤਕ ਦਬਾਅ 'ਚ ਆ ਕੇ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਹ ਇਕ ਵੱਡਾ ਆਗੂ ਹੈ ਅਤੇ ਉਸ ਦੀ ਪਹੁੰਚ ਉੱਚ ਅਧਿਕਾਰੀਆਂ ਤੱਕ ਹੈ। ਸੰਜੇ ਸ਼ਾਰਦਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਤੇ ਹਾਈ ਕੋਰਟ ਦੇ ਮੁੱਖ ਸੈਸ਼ਨ ਜੱਜ ਨੂੰ ਸ਼ਿਕਾਇਤ-ਪੱਤਰ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਡਾ. ਸ਼ੇਖਾਵਤ ਨੂੰ ਪੁਲਸ ਵੱਲੋਂ ਗ੍ਰਿਫਤਾਰ ਨਾ ਕਰਨ ਦੇ ਪਿੱਛੇ ਕੀ ਕਾਰਨ ਹੈ? ਇਹ ਪੁਲਸ ਹੀ ਜਾਣੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ ਲਈ ਉਨ੍ਹਾਂ ਨੂੰ ਜੇਕਰ ਰਾਸ਼ਟਰਪਤੀ ਤੱਕ ਵੀ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਬੇਸ਼ੱਕ ਪੁਲਸ ਇਸ ਮਾਮਲੇ ਨੂੰ ਕਮਜ਼ੋਰ ਕਰਨ 'ਚ ਲੱਗੀ ਹੈ ਪਰ ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਪੁਲਸ ਦੇ ਢਿੱਲਮੱਠ ਦੇ ਰਵੱਈਏ ਕਾਰਨ ਡਾ. ਸ਼ੇਖਾਵਤ ਸਬੂਤਾਂ ਨੂੰ ਮਿਟਾਉਣ 'ਚ ਲੱਗਾ ਹੋਇਆ ਹੈ। ਉਸ ਦਾ ਹਸਪਤਾਲ, ਸਕੂਲ, ਕਾਲਜ ਸਾਰੇ ਚੱਲ ਰਹੇ ਹਨ। ਉਹ ਕੁਝ ਲੋਕਾਂ ਦੇ ਲਗਾਤਾਰ ਸੰਪਰਕ 'ਚ ਵੀ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ.?
ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜੇ ਤੱਕ ਪੋਸਟਮਾਰਟਮ ਰਿਪੋਰਟ ਤੇ ਫੋਰੈਂਸਿਕ ਰਿਪੋਰਟ ਨਹੀਂ ਆਈ। ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਵੇਂ ਹੀ ਰਿਪੋਰਟ ਆਵੇਗੀ, ਕਾਰਵਾਈ ਜ਼ਰੂਰ ਹੋਵੇਗੀ। ਡਾ. ਸ਼ੇਖਾਵਤ ਨੇ ਮਾਮਲੇ ਦੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਿਆ ਹੈ, ਜਿਸ ਦੀ ਜਾਂਚ ਦਾ ਜ਼ਿੰਮਾ ਉਨ੍ਹਾਂ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਮ੍ਰਿਤਕਾ ਦੀ ਭੈਣ ਤੇ ਦੋਵੇਂ ਭਰਾਵਾਂ ਦੇ ਬਿਆਨ ਵੀ ਦਰਜ ਕੀਤੇ ਹਨ ਅਤੇ ਕਾਰਵਾਈ ਚੱਲ ਰਹੀ ਹੈ। ਪੁਲਸ ਨੂੰ ਮ੍ਰਿਤਕਾ ਦਾ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਘਰ 'ਚ ਪਤੀ-ਪਤਨੀ ਦੋਵੇਂ ਇਕੱਲੇ ਸਨ। ਅੱਗ ਲੱਗਣ ਵੇਲੇ ਮ੍ਰਿਤਕਾ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਅੱਗ ਕਿਵੇਂ ਲੱਗੀ? ਇਸ ਦੀ ਜਾਂਚ ਚੱਲ ਰਹੀ ਹੈ।
3 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਬੱਸ ਚਾਲਕ ਦੀ ਸਜ਼ਾ ਬਰਕਰਾਰ
NEXT STORY