ਲੁਧਿਆਣਾ(ਰਿਸ਼ੀ)-ਬੇਰੁਜ਼ਗਾਰੀ ਤੋਂ ਤੰਗ ਆ ਕੇ ਬਰੇਲੀ ਦਾ ਰਹਿਣ ਵਾਲਾ ਇਕ 31 ਸਾਲਾ ਵਿਅਕਤੀ ਅਫੀਮ ਦਾ ਡਲਿਵਰੀਮੈਨ ਬਣ ਗਿਆ ਅਤੇ ਉਸ ਨੂੰ ਹਰ ਚੱਕਰ ਦੇ 5 ਹਜ਼ਾਰ ਰੁਪਏ ਮਿਲਣ ਲੱਗੇ, ਜਿਸ ਨੂੰ ਸੀ. ਆਈ. ਏ.-1 ਦੀ ਪੁਲਸ ਨੇ 1 ਲੱਖ 25 ਹਜ਼ਾਰ ਦੀ ਕੀਮਤ ਦੀ 1 ਕਿਲੋ ਅਫੀਮ ਸਣੇ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 6 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਦੀ ਪਛਾਣ ਜ਼ਾਹਿਦ ਹੁਸੈਨ ਨਿਵਾਸੀ ਬਰੇਲੀ ਵਜੋਂ ਹੋਈ ਹੈ। ਏ. ਐੱਸ. ਆਈ. ਰਾਮਪਾਲ ਦੀ ਪੁਲਸ ਪਾਰਟੀ ਨੇ ਐਤਵਾਰ ਨੂੰ ਸੂਚਨਾ ਦੇ ਆਧਾਰ 'ਤੇ ਟਰਾਂਸਪੋਰਟ ਨਗਰ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਸ਼ੇ ਦੀ ਡਲਿਵਰੀ ਕਰਨ ਦੀ ਤਾਕ ਵਿਚ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਦੋਸ਼ੀ ਆਪਣੇ ਪਿੰਡ ਵਿਚ ਲੇਬਰ ਦਾ ਕੰਮ ਕਰਦਾ ਸੀ ਪਰ ਕੰਮ ਨਾ ਮਿਲਣ ਕਾਰਨ ਉਹ ਬੇਰੁਜ਼ਗਾਰ ਹੋ ਗਿਆ, ਜਿਸ ਤੋਂ ਬਾਅਦ ਉਸ ਦਾ ਸੰਪਰਕ ਵੱਡੇ ਨਸ਼ਾ ਸਮੱਗਲਰਾਂ ਨਾਲ ਹੋਇਆ, ਜੋ ਉਸ ਨੂੰ ਅਫੀਮ ਦੀ ਡਲਿਵਰੀ ਦਾ ਕੰਮ ਦੇਣ ਲੱਗ ਪਏ। ਪੁਲਸ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਕਈ ਹੋਰ ਖੁਲਾਸੇ ਹੋ ਸਕਣ।
ਅਫੀਮ ਦਿੰਦੇ ਹੀ ਬੰਦ ਹੋ ਜਾਂਦਾ ਮੋਬਾਇਲ ਨੰਬਰ
ਇੰਸ. ਪ੍ਰੇਮ ਸਿੰਘ ਮੁਤਾਬਕ ਸਮੱਗਲਰ ਨੇ ਦੱਸਿਆ ਕਿ ਉਹ 4-5 ਵਾਰ ਪਹਿਲਾਂ ਵੀ ਅਫੀਮ ਦੀ ਸਪਲਾਈ ਕਰਨ ਬੱਸ ਵਿਚ ਲੁਧਿਆਣਾ ਆ ਚੁੱਕਾ ਹੈ, ਜਿਸ ਨੂੰ ਅਫੀਮ ਦੀ ਸਪਲਾਈ ਕਰਨੀ ਹੁੰਦੀ ਹੈ, ਉਸ ਦਾ ਨੰਬਰ ਸਿਰਫ ਉਸ ਦੇ ਕੋਲ ਹੁੰਦਾ ਹੈ ਅਤੇ ਡਲਿਵਰੀ ਤੋਂ ਤੁਰੰਤ ਬਾਅਦ ਨੰਬਰ ਬੰਦ ਹੋ ਜਾਂਦਾ ਸੀ ਅਤੇ ਹਰ ਵਾਰ ਉਸ ਨੂੰ ਨਵਾਂ ਨੰਬਰ ਦਿੱਤਾ ਜਾਂਦਾ ਸੀ।
ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ ਆਟੋ ਗਿਰੋਹ ਦੇ 5 ਮੈਂਬਰ ਕਾਬੂ
NEXT STORY